36.12 F
New York, US
January 22, 2026
PreetNama
ਫਿਲਮ-ਸੰਸਾਰ/Filmy

ਜਾਣੋ ਕਿਉਂ ਕਰਿਸ਼ਮਾ ਕਪੂਰ ਦੇ ਬੱਚੇ ਨਹੀਂ ਦੇਖਦੇ ਉਹਨਾਂ ਦੀਆ ਫ਼ਿਲਮਾਂ

karisma-kids-dont-watch-her-films: ਕਰਿਸ਼ਮਾ ਕਪੂਰ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਉਹ ਸੋਸ਼ਲ ਮੀਡੀਆ ਤੇ ਬੇਹੱਦ ਐਕਟਿਵ ਹੈ। ਪਾਰਟੀਆਂ ਅਤੇ ਈਵੈਂਟਸ ਵਿੱਚ ਕਰਿਸ਼ਮਾ ਨੂੰ ਅਕਸਰ ਦੇਖਿਆ ਜਾਂਦਾ ਹੈ। ਹੁਣ ਹਾਲ ਹੀ ਵਿੱਚ ਕਰਿਸ਼ਮਾ ਨੂੰ ਪੁੱਛਿਆ ਗਿਆ ਸੀ, ਕੀ ਤੁਸੀਂ ਆਪਣੇ ਬਚਿਆ ਦੀ ਪਸੰਦੀਦਾ ਅਦਾਕਾਰਾ ਹੋ ? ਤਾਂ ਕਰਿਸ਼ਮਾ ਨੇ ਕਿਹਾ, ਮੈਨੂੰ ਅਜਿਹਾ ਨਹੀਂ ਲਗਦਾ ਕਿਉਂ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਉਹਨਾਂ ਦੀ ਮਨਪਸੰਦ ਅਦਾਕਾਰਾ ਬੇਬੋ (ਕਰੀਨਾ ਕਪੂਰ ਖਾਨ) ਹੈ

ਕਰਿਸ਼ਮਾ ਨੇ ਅੱਗੇ ਕਿਹਾ, ‘ਦੋਵੇਂ ਤਾਂ ਮੇਰੀਆਂ ਫਿਲਮਾਂ ਵੀ ਨਹੀਂ ਦੇਖਦੇ ਅਤੇ ਮੈਂ ਵੀ ਉਨ੍ਹਾਂ ਨੂੰ ਕਦੇ ਇਸ ਲਈ ਮਜਬੂਰ ਨਹੀਂ ਕਰਦੀ ।ਤੁਹਾਨੂੰ ਦੱਸ ਦਈਏ ਕਿ ਸਾਲ 2013 ਵਿੱਚ ਸਮਾਇਰਾ ਇੱਕ ਸ਼ਾਰਟ ਫਿਲਮ ਬੀ ਹੈਫੀ ਵਿੱਚ ਨਜ਼ਰ ਆ ਚੁੱਕੀ ਹੈ।ਹਾਲਾਂਕਿ ਇਹ ਸਾਫ ਨਹੀਂ ਹੈ ਕਿ ਸਮਾਇਰਾ ਬਾਲੀਵੁਡ ਵਿੱਚ ਐਂਟਰੀ ਕਰੇਗੀ ਜਾਂ ਨਹੀਂ , ਨਾ ਤਾਂ ਕਰਿਸ਼ਮਾ ਕਪੂਰ ਅਤੇ ਨਾ ਹੀ ਪਰਿਵਾਰ ਦੇ ਦੂਜੇ ਕਿਸੇ ਮੈਂਬਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਕਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਫਿਲਮਾਂ ਨਾ ਕਰਨ ਦਾ ਫੈਸਲਾ ਉਨ੍ਹਾਂ ਦਾ ਸੀ ਕਿਉਂਕਿ ਉਹ ਘਰ ਰਹਿ ਕੇ ਆਪਣੇ ਬੱਚਿਆਂ ਨਾਲ ਮਾਂ ਸਮਾਂ ਵਤੀਤ ਕਰਨਾ ਚਾਹੁੰਦੀ ਸੀ ਕਰਿਸ਼ਮਾ ਕਪੂਰ ਨੇ ਅਦਾਕਾਰੀ ਦੀ ਤੁਲਨਾ ਸਵਿਮਿੰਗ ਅਤੇ ਸਾਈਕਲਿੰਗ ਨਾਲ ਕਰਦੇ ਹੋਏ ਕਿਹਾ ਕਿ ਇਹ ਮੇਰੇ ਵਿੱਚ ਅੰਦਰੂਨੀ ਹੈ। ਇਹ ਕੁੱਝ ਅਜਿਹਾ ਹੈ ਜੋ ਮੇਰੇ ਅੰਦਰ ਤੋਂ ਕਦੇ ਨਹੀਂ ਜਾ ਸਕਦਾ ਹੈ। ਮੈਂ ਫਿਲਮਾਂ ਨਹੀਂ ਕੀਤੀਆਂ ਕਿਉਂਕਿ ਇਹ ਮੇਰਾ ਫੈਸਲਾ ਸੀ , ਮੇਰੇ ਬੱਚੇ ਕਾਫੀ ਛੋਟੇ ਸਨ।

ਮੈਂ ਘਰ ਤੇ ਰਹਿ ਕੇ ਆਪਣੀ ਫੈਮਿਲੀ ਅਤੇ ਬੱਚਿਆਂ ਦੇ ਨਾਲ ਸਮਾਂ ਗੁਜਾਰਨਾ ਚਾਹੁੰਦੀ ਸੀ। ਦੱਸ ਦੇਈਏ ਕਿ ਕਰਿਸ਼ਮਾ ਦੀ ਬੇਟੀ ਦੇ ਬਰਥਡੇ ਤੋਂ ਬਾਅਦ ਠੀਕ ਦੂਜੇ ਦਿਨ 12 ਮਾਰਚ ਨੂੰ ਬੇਟੇ ਕਿਆਨ ਦਾ ਜਨਮਦਿਨ ਹੁੰਦਾ ਹੈ। ਇਸ ਮੌਕੇ ‘ਤੇ ਸੰਜੇ ਕਪੂਰ ਦੀ ਪਤਨੀ ਪ੍ਰਿਆ ਸਚਦੇਵ ਕਪੂਰ ਨੇ ਇੰਸਟਾਗ੍ਰਾਮ ਤੇ ਕਿਆਨ ਨੂੰ ਵਿਸ਼ ਕੀਤਾ।ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਰਿਸ਼ਤਿਆਂ ਵਿੱਚ ਆਉਣ ਤੋਂ ਬਾਅਦ ਭਲੇ ਹੀ ਇੱਕ ਦੂਜੇ ਤੋਂ ਅਲੱਗ ਹੋ ਚੁੱਕੇ ਹਨ ਪਰ ਆਪਣੇ ਬੱਚੇ ਸਮਾਇਰਾ ਅਤੇ ਕਿਆਨ ਦੀ ਖੁਸ਼ੀ ਦਾ ਪੂਰਾ ਖਿਆਨ ਰੱਖਦੇ ਹਨ।

Related posts

Super Dancer 4 ’ਚ Karishma Kapoor ਨਹੀਂ ਕਰੇਗੀ ਸ਼ਿਲਪਾ ਸ਼ੈੱਟੀ ਨੂੰ Replace, ਜਾਣੋ ਕੀ ਹੈ ਵਜ੍ਹਾ

On Punjab

ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੱਸਿਆ ਦੁਖਦ ਤੇ ਸ਼ਰਮਨਾਕ, ਸੋਨੂੰ ਸੂਦ ਨੇ ਕਿਹਾ – ਦੇਸ਼ ਦੇ ਖੇਤ ਫਿਰ ਲਹਿਰਾਉਣਗੇ

On Punjab

On Punjab