PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜ਼ਹਿਰੀਲੀ (ਨਕਲੀ) ਸ਼ਰਾਬ ਕੀ ਹੈ

ਅੰਮ੍ਰਿਤਸਰ- ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 17 ਵਿਅਕਤੀਆਂ ਦੀ ਮੌਤ ਇਸ ਖੇਤਰ ਵਿੱਚ ਵਾਪਰੇ ਅਜਿਹੇ ਦੁਖਾਂਤਾਂ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ। ਸਾਲ 2020 ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ (ਨਕਲੀ) ਸ਼ਰਾਬ ਪੀਣ ਤੋਂ ਬਾਅਦ 120 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਸਾਲ ਸੰਗਰੂਰ ਵਿੱਚ 24 ਅਜਿਹੀਆਂ ਮੌਤਾਂ ਹੋਈਆਂ ਸਨ।

ਕੋਈ ਨਿਗਰਾਨੀ ਨਹੀਂ

ਗੈਰਕਾਨੂੰਨੀ ਸ਼ਰਾਬ ਕਿਸੇ ਰੈਗੂਲੇਟਰੀ ਅਥਾਰਿਟੀ ਦੀ ਨਿਗਰਾਨੀ ਤੋਂ ਬਗੈਰ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਸੁਰੱਖਿਆ, ਗੁਣਵੱਤਾ ਅਤੇ ਮਿਲਾਵਟ ਦਾ ਜੋਖ਼ਮ ਵਧ ਜਾਂਦਾ ਹੈ। ਖਪਤਕਾਰ ਅਜਿਹੀ ਸ਼ਰਾਬ ਵੱਲ ਸਹਿਜੇ ਹੀ ਖਿੱਚੇ ਜਾਂਦੇ ਹਨ ਕਿਉਂਕਿ ਇਸ ਦੀ ਕੀਮਤ ਅਧਿਕਾਰਤ ਵਿਕਰੇਤਾਵਾਂ ਵੱਲੋਂ ਵੇਚੀ ਜਾਣ ਵਾਲੀ ਸ਼ਰਾਬ ਨਾਲੋਂ ਬਹੁਤ ਘੱਟ ਹੈ।

ਦੇਸ਼ੀ ਸ਼ਰਾਬ ਜਾਂ ‘ਲਾਹਣ’ ਇੱਕ ਘੋਲ ਹੈ ਜੋ ਆਮ ਤੌਰ ’ਤੇ ਫਰਮੈਂਟ ਕੀਤੇ ਗੁੜ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਵੱਖ-ਵੱਖ ਮਿਸ਼ਰਣਾਂ ਨਾਲ ਮਿਲਾਇਆ ਜਾਂਦਾ ਹੈ, ਜਿਸ ਵਿੱਚ ਸਥਾਨਕ ਪੌਦਿਆਂ ਤੋਂ ਕੱਢਿਆ ਗਿਆ ਖਮੀਰ ਅਤੇ ਫਰਮੈਂਟ ਕੀਤੇ ਸੰਤਰੇ, ਸੇਬ ਜਾਂ ਜਾਮੁਨ, ਅਤੇ ਨਾਲ ਹੀ ਪਾਣੀ ਸ਼ਾਮਲ ਹੈ ਜੋ ਆਮ ਤੌਰ ’ਤੇ ਤਲਾਬਾਂ ਜਾਂ ਹੋਰ ਥਾਵਾਂ ਤੋਂ ਗੁਣਵੱਤਾ ਦੀ ਗਰੰਟੀ ਤੋਂ ਬਿਨਾਂ ਕੱਢਿਆ ਜਾਂਦਾ ਹੈ। ਜਦੋਂ ਇਹ ਸ਼ਰਾਬ ਖਾਸ ਕਰਕੇ ਮੀਥੇਨੌਲ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਂਦੀ ਹੈ ਤਾਂ ਉਤਪਾਦ ਸੁਰੱਖਿਆ ਨਾਲ ਬਹੁਤ ਸਮਝੌਤਾ ਕੀਤਾ ਜਾਂਦਾ ਹੈ।

ਮੀਥੇਨੌਲ ਦਾ ਜੋਖਮ

ਸ਼ਰਾਬ ਵਿਚ ਮਿਲਾਵਟ ਵੱਡੀ ਚਿੰਤਾ ਦਾ ਵਿਸ਼ਾ ਹੈ। ਸਮੱਸਿਆ ਆਮ ਕਰਕੇ ਅਲਕੋਹਲ ਵਾਲੇ ਪੇਅ (ਪੀਣ ਵਾਲੇ) ਪਦਾਰਥਾਂ ਵਿੱਚ ਗੈਰ-ਕਾਨੂੰਨੀ ਮੀਥੇਨੌਲ ਮਿਲਾਉਣ ਨਾਲ ਪੈਦਾ ਹੁੰਦੀ ਹੈ। ਈਥਾਈਲ ਅਲਕੋਹਲ ਜਾਂ ਈਥੇਨੌਲ, ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦਾ ਮੁੱਖ ਤੱਤ ਹੈ। ਮਿਥਾਈਲ ਅਲਕੋਹਲ ਜਾਂ ਈਥੇਨੌਲ ਦੀ ਮੌਜੂਦਗੀ, ਜੋ ਕਿ ਇੱਕ ਸਸਤਾ ਬਦਲ ਹੈ, ਇਸ ਘੋਲ (ਮਿਸ਼ਰਣ) ਨੂੰ ਘਾਤਕ ਬਣਾ ਸਕਦੀ ਹੈ।

ਪੁਲੀਸ ਮੁਤਾਬਕ ਵਾਧੂ ਨਿਊਟਰਲ ਅਲਕੋਹਲ (ENA), ਜੋ ਕਿ ਉੱਚ ਸ਼ੁੱਧਤਾ ਵਾਲਾ ਈਥੇਨੌਲ ਗ੍ਰੇਡ ਹੈ, ਦੀ ਸਪਲਾਈ ਸ਼ਰਾਬ ਮਾਫੀਆ ਵੱਲੋਂ ਸਪਲਾਈ ਰੂਟਾਂ ਦੇ ਵਿਚਾਲਿਓਂ ਚੋਰੀ ਕੀਤੀ ਜਾਂਦੀ ਹੈ। ਮਜੀਠਾ ਦੁਖਾਂਤ ਵਿੱਚ ਆਨਲਾਈਨ ਪ੍ਰਾਪਤ ਕੀਤੇ ਗਏ ਮੀਥੇਨੌਲ ਦੀ ਵਰਤੋਂ ਜ਼ਹਿਰੀਲੀ (ਨਕਲੀ) ਸ਼ਰਾਬ ਦੇ ਉਤਪਾਦਨ ਵਿੱਚ ਕੀਤੀ ਗਈ ਸੀ। ਕੁਝ ਮਾਮਲਿਆਂ ਵਿੱਚ ਪੇਂਟ ਉਦਯੋਗ ਤੋਂ ਡੀਨੇਚਰਡ ਸਪਿਰਿਟ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਵੀ ਕੀਤੀ ਜਾਂਦੀ ਹੈ। 2020 ਦੇ ਸ਼ਰਾਬ ਦੁਖਾਂਤ ਤੋਂ ਬਾਅਦ, ਲੁਧਿਆਣਾ ਸਥਿਤ ਇੱਕ ਪੇਂਟ ਸਟੋਰ, ਜੋ ਕਥਿਤ ਤੌਰ ’ਤੇ ਵਪਾਰ ਵਿੱਚ ਸ਼ਾਮਲ ਸੀ, ਨੇ ਤਿੰਨ ਡਰੰਮ ਮੀਥੇਨੌਲ ਸਪਲਾਈ ਕਰਨ ਦੀ ਪੁਸ਼ਟੀ ਕੀਤੀ, ਜੋ ਜ਼ਹਿਰੀਲੀ ‘ਦੇਸੀ ਦਾਰੂ’ ਬਣਾਉਣ ਲਈ ਵਰਤੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਨਕਲੀ ਸ਼ਰਾਬ ਬਣਾਉਣ ਵਾਲੇ ਜੈਵਿਕ ਰਹਿੰਦ-ਖੂੰਹਦ, ਮਰੇ ਹੋਏ ਚੂਹੇ, ਕਿਰਲੀ ਅਤੇ ਇੱਥੋਂ ਤੱਕ ਕਿ ਬੈਟਰੀ ਐਸਿਡ ਦੀ ਵਰਤੋਂ ਕਰਦੇ ਹਨ।

ਮੀਥੇਨੌਲ ਕੀ ਕਰਦਾ ਹੈ

ਜਦੋਂ ਜਿਗਰ ਪਾਚਨ ਲਈ ਮੀਥੇਨੌਲ ਸਮੱਗਰੀ ਨੂੰ ਤੋੜਨਾ ਸ਼ੁਰੂ ਕਰਦਾ ਹੈ, ਤਾਂ ਜ਼ਹਿਰੀਲੇ ਉਤਪਾਦ ਬਣਦੇ ਹਨ। ਇਹ ਦਿਮਾਗੀ ਪ੍ਰਣਾਲੀ ’ਤੇ ਗੰਭੀਰ ਹਮਲਾ ਕਰਦੇ ਹਨ, ਜਿਸ ਨਾਲ ਅੰਨ੍ਹਾਪਣ ਅਤੇ ਇੱਥੋਂ ਤੱਕ ਕਿ ਹਮੇਸ਼ਾ ਲਈ ਕੋਮਾ ਵਿਚ ਜਾਣ ਦੀ ਨੌਬਤ ਵੀ ਆ ਸਕਦੀ ਹੈ।

ਇਸ ਲਈ ਕਿਹੜੇ ਕਾਨੂੰਨ ਹਨ

ਗੈਰਕਾਨੂੰਨੀ ਸ਼ਰਾਬ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਸੋਧੇ ਹੋਏ ਪੰਜਾਬ ਆਬਕਾਰੀ ਐਕਟ, 1914 ਤਹਿਤ ਕੀਤੀ ਜਾਂਦੀ ਹੈ। ਮੁੱਖ ਅਪਰਾਧਾਂ ਵਿੱਚ ਮਿਲਾਵਟਖੋਰੀ, ਬਿਨਾਂ ਡਿਊਟੀ ਭੁਗਤਾਨ ਵਾਲੀ ਸ਼ਰਾਬ ਰੱਖਣਾ, ਗੈਰ-ਕਾਨੂੰਨੀ ਨਿਰਮਾਣ ਅਤੇ ਸ਼ਰਾਬ ਵਿੱਚ ਹਾਨੀਕਾਰਕ ਪਦਾਰਥ ਮਿਲਾਉਣਾ ਸ਼ਾਮਲ ਹਨ।

ਸਜ਼ਾਵਾਂ ਵਿੱਚ ਕੈਦ ਅਤੇ ਜੁਰਮਾਨੇ ਸ਼ਾਮਲ ਹਨ। ਤਿੰਨ ਤੋਂ ਸੱਤ ਸਾਲ ਤੱਕ ਕੈਦ ਹੋ ਸਕਦੀ ਹੈ। 2-3 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਜ਼ਹਿਰੀਲੀ (ਨਕਲੀ) ਸ਼ਰਾਬ ਪੀਣ ਕਾਰਨ ਮੌਤ ਹੋਣ ਦੀ ਸੂਰਤ ਵਿੱਚ ਉਮਰ ਕੈਦ ਦੀ ਸਜ਼ਾ ਅਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

Related posts

ਭਾਰਤ ਨੇ ਸੂਡਾਨ ਦੀ ਰਾਜਧਾਨੀ ਖਾਰਤੂਮ ਤੋਂ ਦੂਤਘਰ ਹਟਾ ਕੇ ‘ਪੋਰਟ ਆਫ ਸੂਡਾਨ’ ਕੀਤਾ ਸ਼ਿਫਟ, ਆਪਰੇਸ਼ਨ ਕਾਵੇਰੀ ਜਾਰੀ

On Punjab

ਮਲਿਆਲਮ ਅਦਾਕਾਰ ਸਿੱਦੀਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

On Punjab

ਅਮਰੀਕਾ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਧੂਮ, ਨਿਊਯਾਰਕ ਦੇ ਟਾਇਮਜ਼ ਸਕਵਾਇਰ ‘ਤੇ ਇਕੱਠੇ ਹੋਏ 3 ਹਜ਼ਾਰ ਯੋਗੀ

On Punjab