PreetNama
ਖੇਡ-ਜਗਤ/Sports News

ਜਸਪ੍ਰੀਤ ਬੁਮਰਾਹ ਦੇ ਵਿਆਹ ‘ਤੇ ਉਨ੍ਹਾਂ ਦੇ ਕ੍ਰਿਕਟਰ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਵੀ ਐਂਕਰ ਸੰਜਨਾ ਗਣੇਸ਼ਨ ਦੇ ਨਾਲ ਗੋਆ ਚ ਸੱਤ ਫੇਰੇ ਲਏ। ਸੋਮਵਾਰ ਨੂੰ ਉਨ੍ਹਾਂ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਤੇ ਆਪਣੇ ਸਾਰੇ ਚਾਹੁਣ ਵਾਲਿਆਂ ਨੂੰ ਪਤਨੀ ਦੀ ਤਸਵੀਰ ਦਿਖਾਈ। ਜੀਵਨ ਵਿਚ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਬੁਮਰਾਹ ਨੂੰ ਉਨ੍ਹਾਂ ਦੇ ਨਾਲ ਖੇਡਣ ਵਾਲੇ ਅਤੇ ਖੇਡ ਚੁੱਕੇ ਕ੍ਰਿਕਟਰਾਂ ਨੇ ਵਧਾਈ ਦਿੱਤੀ।
ਸੋਮਵਾਰ ਨੂੰ ਬੁਮਾਰਹ ਨੇ ਪਤਨੀ ਸੰਜਨਾ ਗਣੇਸ਼ਨ ਦੇ ਨਾਲ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਆਪਣੇ ਤਮਾਮ ਚਾਹੁਣ ਵਾਲਿਆਂ ਨੂੰ ਖੁਸ਼ੀ ਦੀ ਖ਼ਬਰ ਦਿੱਤੀ। ਦੋ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਬੁਮਰਾਹ ਨੇ ਲਿਖਿਆ ਕਿ ਅੱਜ ਸਾਡੇ ਜੀਵਨ ਦਾ ਸਭ ਤੋਂ ਖੁਸ਼ੀ ਦਾ ਦਿਨ ਹੈ।

ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਬੁਮਰਾਹ ਨੂੰ ਉਨ੍ਹਾਂ ਦੀ ਨਵੀਂ ਪਾਰੀ ਦੀ ਸ਼ੁਰੂਆਤ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਭਾਰਤ ਦੇ ਅਨੁਭਵੀ ਸਪਿੱਨਰ ਹਰਭਜਨ ਸਿੰਘ ਨੇ ਵੀ ਆਪਣਾ ਸੰਦੇਸ਼ ਦਿੱਤਾ।
ਆਲ ਰਾਊਂਡਰ ਹਾਰਦਿਕ ਪਾਂਡਿਆ ਨੇ ਵੀ ਬੁਮਰਾਹ ਨੂੰ ਇਸ ਖਾਸ ਮੌਕੇ ਵਧਾਈ ਦਿੱਤੀ।

ਉੱਥੇ ਹੀ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੇ ਬੁਮਰਾਹ ਨੂੰ ਨਵੀਂ ਪਾਰੀ ‘ਤੇ ਵਧਾਈ ਦਿੱਤੀ।
ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਨੇ ਵੀ ਤੇਜ਼ ਗੇਂਦਬਾਜ਼ ਨੂੰ ਵਿਆਹ ਦੇ ਬੰਧਨ ‘ਚ ਬੰਨ੍ਹਣ ‘ਤੇ ਸ਼ੁੱਭਕਾਮਨਾ ਸੰਦੇਸ਼ ਦਿੱਤੇ।

Related posts

ਰਿਆਨ ਲਾਕਟੀ ਨੇ ਜਿੱਤੀ ਯੂਐੱਸ ਤੈਰਾਕੀ ਚੈਂਪੀਅਨਸ਼ਿਪ

On Punjab

ਪਾਕਿ ਖਿਡਾਰੀ ਹਸਨ ਅਲੀ ਅੱਜ ਕਰੇਗਾ ਭਾਰਤੀ ਕੁੜੀ ਨਾਲ ਵਿਆਹ

On Punjab

ਪਾਕਿਸਤਾਨ ਨੂੰ ਸੂਡਾਨ ਬਣਾਈ ਚਾਹੁੰਦੀ ਹੈ PTI ਦੀ ਸੋਸ਼ਲ ਮੀਡੀਆ ਸੈਲ, ਕੇਂਦਰੀ ਮੰਤਰੀ ਨੇ ਇਮਰਾਨ ਖ਼ਾਨ ‘ਤੇ ਲਾਏ ਗੰਭੀਰ ਇਲਜ਼ਾਮ

On Punjab