PreetNama
ਸਮਾਜ/Social

ਜਸਟਿਸ ਐਸਏ ਬੋਬੜੇ ਹੋਣਗੇ ਭਾਰਤ ਦੇ ਅਗਲੇ ਚੀਫ ਜਸਟਿਸ

Justice Bobde Next CJI India : ਨਵੀਂ ਦਿੱਲੀ : ਜਸਟਿਸ ਸ਼ਰਦ ਅਰਵਿੰਦ ਬੋਬੜੇ ਭਾਰਤ ਦੇ ਅਗਲੇ ਚੀਫ ਜਸਟਿਸ ਬਣਨ ਜਾ ਰਹੇ ਹਨ । ਇਸ ਵਿੱਚ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀ ਨਿਯੁਕਤੀ ਲਈ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ । ਮੌਜੂਦਾ ਸਮੇਂ ਵਿੱਚ ਜਸਟਿਸ ਬੋਬੜੇ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਹਨ । ਮੌਜੂਦਾ ਸਮੇਂ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਹਨ, ਜਿਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਸ਼ਰਦ ਅਰਵਿੰਦ ਬੋਬੜੇ 18 ਨਵੰਬਰ ਨੂੰ ਇਹ ਅਹੁਦਾ ਸੰਭਾਲਣਗੇ । ਉਹ ਦੇਸ਼ ਦੇ 47ਵੇਂ ਚੀਫ ਜਸਟਿਸ ਹੋਣਗੇ । ਜਿਸ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ 23 ਅਪ੍ਰੈਲ, 2021 ਤੱਕ ਰਹੇਗਾ ।

ਜ਼ਿਕਰਯੋਗ ਹੈ ਕਿ ਬੋਬੜੇ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹਿ ਚੁੱਕੇ ਹਨ । ਇਸ ਤੋਂ ਇਲਾਵਾ ਉਹ ਮੁੰਬਈ ਸਥਿਤ ਮਹਾਂਰਾਸ਼ਟਰ ਨੈਸ਼ਨਲ ਲਾੱਅ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ ।

ਦੱਸ ਦੇਈਏ ਕਿ 24 ਅਪ੍ਰੈਲ 1956 ਨੂੰ ਨਾਗਪੁਰ, ਮਹਾਂਰਾਸ਼ਟਰ ਵਿੱਚ ਜਨਮੇ ਬੋਬੜੇ ਦਾ ਪਰਿਵਾਰ ਵਕਾਲਤ ਨਾਲ ਜੁੜਿਆ ਰਿਹਾ ਹੈ ।

ਇਨ੍ਹਾਂ ਦੇ ਪਿਤਾ 1987 ਤੋਂ 1991 ਤੱਕ ਮਹਾਂਰਾਸ਼ਟਰ ਦੇ ਐਡਵੋਕੇਟ ਜਨਰਲ ਰਹੇ ਸਨ । ਉਨ੍ਹਾਂ ਦੇ ਵੱਡੇ ਭਰਾ ਵਿਨੋਦ ਬੋਬੜੇ ਵੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਨ ।

Related posts

ਜ਼ਮੀਨੀ ਬਾਰੇ ਵਿਵਾਦ ਨੂੰ ਲੈ ਕੇ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

On Punjab

ਸਮਲਿੰਗੀ ਸਬੰਧਾਂ ਲਈ ਮੌਤ ਦੀ ਸਜ਼ਾ? ਯੂਗਾਂਡਾ ਨੇ ਪਾਸ ਕੀਤੇ ਸਖ਼ਤ ਐਂਟੀ-LGBTQ ਕਾਨੂੰਨ

On Punjab

ਦਿੱਲੀ ਹਿੰਸਾ ਮਾਮਲੇ ‘ਚ ਉਮਰ ਖਾਲਿਦ ਨੂੰ 22 ਅਕਤੂਬਰ ਤੱਕ ਜੇਲ੍ਹ ਭੇਜਿਆ

On Punjab