PreetNama
ਫਿਲਮ-ਸੰਸਾਰ/Filmy

ਜਵਾਨੀ ਜਾਨੇਮਨ ਦੀ ਸਕ੍ਰੀਨਿੰਗ ‘ਤੇ ਪਹੁੰਚੇ ਬਾਲੀਵੁਡ ਸਿਤਾਰੇ

ਸੈਫ ਅਲੀ ਖਾਨ ਦੀ ਫਿਲਮ ‘ਜਵਾਨੀ ਜਾਨੇਮਨ’ ਦਾ ਇੰਤਜਾਰ ਫੈਨਜ਼ ਨੂੰ ਬੇਸਬਰੀ ਨਾਲ ਹੈ।ਸੈਫ ਅਲੀ ਖਾਨ, ਤੱਬੂ ਅਤੇ ਅਲਾਇਆ ਫਰਨੀਚਰਵਾਲਾ ਸਟਾਰਰ ਇਸ ਫਿਲਮ ਦੀ ਸਕਰੀਨਿੰਗ ਬੁੱਧਵਾਰ ਸ਼ਾਮ ਮੁੰਬਈ ਵਿੱਚ ਰੱਖੀ ਗਈ, ਜਿਸ ਵਿੱਚ ਫਿਲਮ ਨੂੰ ਦੇਖਣ ਅਤੇ ਅਦਾਕਾਰਾ ਨੂੰ ਸਪੋਰਟ ਕਰਨ ਕਈ ਸਟਾਰਸ ਪਹੁੰਚੇ।ਸੈਫ ਅਲੀ ਖਾਨ ਇੱਕਦਮ ਕੂਲ ਲੁਕ ਵਿੱਚ ਨਜ਼ਰ ਆਏ। ਉਨ੍ਹਾਂ ਦੇ ਨਾਲ ਪਤਨੀ ਕਰੀਨਾ ਕਪੂਰ ਖਾਨ ਸਨਸੈਫ ਇਸ ਮੌਕੇ ਉੱਤੇ ਕਾਫ਼ੀ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਪੈਪਰਾਜੀ ਲਈ ਪੋਜ ਦਿੱਤੇ।ਕਰੀਨਾ ਕਪੂਰ ਖਾਨ ਇਸ ਸ਼ਾਮ ਬੇਹੱਦ ਖੂਬਸੂਰਤ ਲੱਗ ਰਹੀ ਸੀ। ਬਲੂ ਬੇਲ ਬਾਟਮ ਪੈਂਟ ਅਤੇ ਬਲੈਕ ਸਵੈਟਰ ਪਾਏ, ਹਲਕੇ ਮੇਕਅਪ ਵਿੱਚ ਕਰੀਨਾ ਦਾ ਲੁਕ ਦੇਖਣ ਲਾਇਕ ਸੀ।ਫਿਲਮ ਦੀ ਅਦਾਕਾਰਾ ਅਲਾਇਆ ਫਰਨੀਚਰਵਾਲਾ ਇਸ ਸਕਰੀਨਿੰਗ ਉੱਤੇ ਸਟਾਈਲਿਸ਼ ਅੰਦਾਜ ਵਿੱਚ ਪਹੁੰਚੀ।ਜਵਾਨੀ ਜਾਨੇਮਨ ਅਲਾਇਆ ਦੀ ਡੈਬਿਊ ਫਿਲਮ ਹੈ। ਬੇਟੀ ਅਲਾਇਆ ਨੂੰ ਸਪੋਰਟ ਕਰਨ ਲਈ ਉਨ੍ਹਾਂ ਦੀ ਮਾਂ ਪੂਜਾ ਬੇਦੀ ਵੀ ਸਕਰੀਨਿੰਗ ਉੱਤੇ ਪਹੁੰਚੀ।

ਬਲੈਕ ਡ੍ਰੈੱਸ ਵਿੱਚ ਪੂਜਾ ਕਾਫੀ ਖੂਬਸੂਰਤ ਲੱਗ ਰਹੀ ਸੀ। ਕਾਮੇਡੀਅਨ ਕੀਕੂ ਸ਼ਾਰਦਾ ਵੀ ਆਪਣੇ ਪਰਿਵਾਰ ਦੇ ਨਾਲ ਸਕਰੀਨਿੰਗ ਉੱਤੇ ਪਹੁੰਚੇ।ਕੀਕੂ, ਕਪਿਲ ਸ਼ਰਮਾ ਦੇ ਸ਼ੋਅ ਵਿੱਚ ਬੱਚਾ ਯਾਦਵ ਦਾ ਰੋਲ ਕਰਨ ਲਈ ਫੇਮਸ ਹਨ।

ਜਵਾਨੀ ਜਾਨੇਮਨ ਦੀ ਅਦਾਕਾਰਾ ਫਰੀਦਾ ਜਲਾਲ ਵੀ ਇਸ ਸਕਰੀਨਿੰਗ ਉੱਤੇ ਪਹੁੰਚੀ। ਫਰੀਦਾ ਇਸ ਮੌਕੇ ਉੱਤੇ ਬੇਹੱਦ ਖੁਸ਼ ਨਜ਼ਰ ਆਈ।ਨਾਤਿਨ ਨੂੰ ਸਪੋਰਟ ਕਰਨ ਲਈ ਅਦਾਕਾਰ ਕਬੀਰ ਬੇਦੀ ਵੀ ਜਵਾਨੀ ਜਾਨੇਮਨ ਦੀ ਸਕਰੀਨਿੰਗ ਉੱਤੇ ਪਹੁੰਚੇ। ਇੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਪਰਵੀਨ ਦੁਸਾਂਝ ਵੀ ਨਜ਼ਰ ਆਈ।

Related posts

ਜਾਣੋ ਕਿਉਂ ਕਰਿਸ਼ਮਾ ਕਪੂਰ ਦੇ ਬੱਚੇ ਨਹੀਂ ਦੇਖਦੇ ਉਹਨਾਂ ਦੀਆ ਫ਼ਿਲਮਾਂ

On Punjab

Sidhu Moose Wala Murder Case : ਗੈਂਗਸਟਰ ਗੋਲਡੀ ਬਰਾੜ ਦੀ ਭੈਣ ਦਾ ਲਾਰੈਂਸ ਬਿਸ਼ਨੋਈ ਤੇ ਗੋਰਾ ਬਾਰੇ ਆਇਆ ਵੱਡਾ ਬਿਆਨ

On Punjab

ਸੁਨੰਦਾ ਸ਼ਰਮਾ ਨੇ ਸਲਮਾਨ ਖਾਨ ਨਾਲ ਤਸਵੀਰ ਸਾਂਝੀ ਕਰਦਿਆਂ ਪਾਈ ਭਾਵੁਕ ਪੋਸਟ

On Punjab