65.91 F
New York, US
June 28, 2025
PreetNama
ਰਾਜਨੀਤੀ/Politics

ਜਲਾਲਾਬਾਦ ‘ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਗੱਡੇ ਝੰਡੇ

jALALABAD rAMINDER aWLA wIN : ਜਲਾਲਾਬਾਦ: 21 ਅਕਤੂਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ ਸਨ । ਜਿਨ੍ਹਾਂ ਦੀ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਵੀਰਵਾਰ ਸਵੇਰ ਤੋਂ ਸ਼ੁਰੂ ਹੋ ਚੁੱਕਿਆ ਹੈ । ਜਿੱਥੇ ਜਲਾਲਾਬਾਦ ਹਲਕੇ ਵਿੱਚ ਰਮਿੰਦਰ ਆਵਲਾ ਨੇ ਕਾਂਗਰਸ ਦਾ ਝੰਡਾ ਲਹਿਰਾ ਦਿੱਤਾ ਹੈ । ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਸਾਰੇ ਰਾਊਂਡਾਂ ਵਿੱਚ ਵੱਧ ਤੋਂ ਵੱਧ ਵੋਟਾਂ ਦੀ ਲੀਡ ਹਾਸਿਲ ਕਰਕੇ ਬਾਕੀ ਦੇ ਉਮੀਦਵਾਰਾਂ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ.

ਮਿੰਦਰ ਆਵਲਾ ਨੇ 16571 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ । ਇਸ ਮੁਕਾਬਲੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਇਕ ਵਾਰ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਅੱਗੇ ਨਹੀਂ ਨਿਕਲ ਸਕੇ ।

ਦੱਸ ਦੇਈਏ ਕਿ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ, ਅਕਾਲੀ ਦਲ ਦੇ ਉਮੀਦਵਾਰ ਡਾ.ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਚੋਣ ਮੈਦਾਨ ਵਿੱਚ ਖੜ੍ਹੇ ਸਨ ।

Related posts

Budget 2023 : ਬਜਟ ‘ਚ ਆਮ ਆਦਮੀ ਲਈ ਖਾਸ ਸੌਗਾਤ, ਇਹ ਚੀਜ਼ਾਂ ਹੋਈਆਂ ਸਸਤੀਆਂ, ਇਨ੍ਹਾਂ ਲਈ ਦੇਣਾ ਪਵੇਗਾ ਜ਼ਿਆਦਾ ਪੈਸਾ

On Punjab

PM Modi in Mangarh : ਮਾਨਗੜ੍ਹ ਧਾਮ ਨੂੰ ਰਾਸ਼ਟਰੀ ਸਮਾਰਕ ਐਲਾਨਿਆ, ਪੀਐੱਮ ਨੇ ਕਿਹਾ – ਗੋਵਿੰਦ ਗੁਰੂ ਲੱਖਾਂ ਆਦਿਵਾਸੀਆਂ ਦੇ ਨਾਇਕ

On Punjab

ਦੇਸ਼ ਭਰ ‘ਚ ਫੈਲਦੇ ਕਿਸਾਨ ਅੰਦੋਲਨ ਨੂੰ ਵੇਖ ਖੇਤੀ ਮੰਤਰੀ ਤੋਮਰ ਦਾ ਵੱਡਾ ਦਾਅਵਾ

On Punjab