68.52 F
New York, US
April 24, 2026
PreetNama
ਸਿਹਤ/Health

ਜਨਤਾ ਦੀ ਜੇਬ ‘ਤੇ ਡਾਕਾ, ਰੋਟੀ ਨਾਲ ਸਬਜ਼ੀ ਖਾਣੀ ਵੀ ਔਖੀ

ਨਵੀਂ ਦਿੱਲੀ: ਆਰਥਿਕ ਮੰਦੀ ਦੇ ਦੌਰ ‘ਚ ਜਨਤਾ ‘ਤੇ ਦੋਹਰੀ ਮਾਰ ਪੈ ਰਹੀ ਹੈ। ਅਸਮਾਨ ਛੂਹ ਰਹੀ ਮਹਿੰਗਾਈ ਜਨਤਾ ਦੀ ਪਿੱਠ ਤੋੜ ਰਹੀ ਹੈ। ਤਿਓਹਾਰਾਂ ਦੇ ਇਸ ਸੀਜ਼ਨ ‘ਚ ਰਾਜਧਾਨੀ ਦਿੱਲੀ ਤੇ ਐਨਸੀਆਰ ‘ਚ ਸਬਜ਼ੀਆਂ ਦੀਆਂ ਕੀਮਤਾਂ ਰਿਕਾਰਡ ਤੋੜ ਰਹੀਆਂ ਹਨ।

ਹਾਲ ਹੀ ‘ਚ ਰਿਟੇਲ ‘ਚ ਲਸਣ 300 ਰੁਪਏ, ਅਦਰਕ 120 ਰੁਪਏ ਕਿਲੋ ਤਕ ਵਿੱਕ ਰਿਹਾ ਹੈ। ਇੰਨਾ ਹੀ ਨਹੀਂ ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ ‘ਚ ਵੀ ਕੋਈ ਖਾਸ ਕਮੀ ਨਹੀਂ ਆਈ। ਵਪਾਰੀਆਂ ਦਾ ਮੰਨਣਾ ਹੈ ਕਿ ਦੀਵਾਲੀ ਤਕ ਮਹਿੰਗਾਈ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ।

ਉਧਰ, ਲਸਣ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ 2010 ਤੋਂ ਬਾਅਦ ਪਹਿਲੀ ਵਾਰ ਲਸਣ-ਅਦਰਕ ਇੰਨਾ ਮਹਿੰਗਾ ਹੋਇਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ‘ਚ ਇਨ੍ਹਾਂ ਦੀ ਫਸਲ ਘੱਟ ਆ ਰਹੀ ਹੈ ਤੇ ਕੀਮਤਾਂ ਵਧਣ ਨਾਲ ਮਾਲ ਵੀ ਘੱਟ ਵਿਕ ਰਿਹਾ ਹੈ। ਫਰਵਰੀ ਤਕ ਇਨ੍ਹਾਂ ਦੀ ਕੀਮਤਾਂ ‘ਚ ਕਮੀ ਦੀ ਕੋਈ ਉਮੀਦ ਨਹੀਂ।

ਸਬਜ਼ੀਆਂ ਦੇ ਰੇਟ:

ਸ਼ਿਮਲਾ ਮਿਰਚ – 80 ਤੋਂ 100 ਰੁਪਏ ਕਿੱਲੋ

ਪਰਵਲ – 50 ਰੁਪਏ ਕਿੱਲੋ

ਫੁੱਲ ਗੋਭੀ – 60 ਰੁਪਏ ਕਿੱਲੋ

ਬੰਦ ਗੋਭੀ – 50 ਰੁਪਏ ਕਿਲੋ

ਆਂਵਲਾ – 25 ਰੁਪਏ ਕਿੱਲੋ

ਬੈਂਗਣ – 5 ਤੋਂ 10 ਰੁਪਏ ਕਿੱਲੋ

ਵੱਡਾ ਬੈਂਗਣ – 20 ਰੁਪਏ ਕਿਲੋ

Related posts

ਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਘੱਟ ਖਤਰਾ, ਖੋਜ ‘ਚ ਵੱਡਾ ਖੁਲਾਸਾ

On Punjab

ਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤ

On Punjab

ਸਰੀਰ ‘ਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਕਰੋ ਸ਼ਾਮਿਲ, ਬਾਡੀ ਰਹੇਗੀ ਐਨਰਜੈਟਿਕ

On Punjab