72.05 F
New York, US
May 2, 2025
PreetNama
ਫਿਲਮ-ਸੰਸਾਰ/Filmy

ਜਦੋਂ ਲਾੜਾ ਬਣ ਮੰਡਪ ’ਚ ਬੈਠੇ ਸਨ ‘ਰਾਮਾਇਣ’ ਦੇ ‘ਲਕਸ਼ਮਣ, ਇਸ ਅੰਦਾਜ਼ ’ਚ ਆਸ਼ੀਰਵਾਦ ਦੇਣ ਪਹੁੰਚੇ ਸਨ ‘ਰਾਵਣ’, ਫੋਟੋ ਵਾਇਰਲ

ਛੋਟੇ ਪਰਦੇ ’ਤੇ ਮੀਲ ਦਾ ਪੱਥਰ ਸਾਬਿਤ ਹੋਏ ਦਿੱਗਜ ਕਲਾਕਾਰ ਅਰਵਿੰਦ ਤ੍ਰਿਵੇਦੀ ਦੇ ਦੇਹਾਂਤ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਰਵਿੰਦ ਨੇ ਟੀਵੀ ਦੇ ਹੁਣ ਤਕ ਦੇ ਸਭ ਤੋਂ ਪਾਪੂਲਰ ਸ਼ੋਅ ‘ਰਾਮਾਇਣ’ ’ਚ ਰਾਵਣ ਦਾ ਕਿਰਦਾਰ ਨਿਭਾ ਕੇ ਆਪਣੇ ਇਸ ਰੋਲ ਨੂੰ ਅਮਰ ਕਰ ਦਿੱਤਾ। ਇਸ ਰੋਲ ਨਾਲ ਅਰਵਿੰਦ ਨੇ ਦਰਸ਼ਕਾਂ ’ਚ ਆਪਣੀ ਇਕ ਅਲੱਗ ਛਵੀ ਕਾਇਮ ਕੀਤੀ। 82 ਸਾਲ ਦੀ ਉਮਰ ’ਚ ਅਰਵਿੰਦ ਨੇ ਮੰਗਲਵਾਰ ਨੂੰ ਹਾਰਟ ਅਟੈਕ ਕਾਰਨ ਆਖ਼ਰੀ ਸਾਹ ਲਿਆ। ਅਰਵਿੰਦ ਦੇ ਦੇਹਾਂਤ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਯਾਦ ਕਰਕੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇ ਰਿਹਾ ਹੈ। ਉਥੇ ਹੀ ਇਕ ਵਾਰ ਫਿਰ ਅਰਵਿੰਦ ਨੂੰ ਯਾਦ ਕਰਕੇ ‘ਰਾਮਾਇਣ’ ਦੇ ਲਕਸ਼ਮਣ ਭਾਵੁਕ ਹੋ ਗਏ।

ਉਨ੍ਹਾਂ ਨੇ ਮਰਹੂਮ ਐਕਟਰ ਨਾਲ ਬਿਤਾਏ ਆਪਣੀ ਜ਼ਿੰਦਗੀਦੇ ਸਭ ਤੋਂ ਖ਼ਾਸ ਪਲ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀ ਹਨ।‘ਰਾਮਾਇਣ’ ’ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸੁਨੀਲ ਲਹਿਰੀ ਨੇ ਅਰਵਿੰਦ ਤ੍ਰਿਵੇਦੀ ਦੇ ਨਾਲ ਆਪਣੇ ਸੁਨਹਿਰੀ ਪਲ਼ਾਂ ਨੂੰ ਸ਼ੇਅਰ ਕੀਤਾ ਹੈ। ਸੁਨੀਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਰਵਿੰਦ ਤ੍ਰਿਵੇਦੀ ਦੇ ਨਾਲ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਦੋਵੇਂ ਤਸਵੀਰਾਂ ਸੁਨੀਲ ਦੇ ਵਿਆਹ ਦੀਆਂ ਹਨ। ਇਕ ਤਸਵੀਰ ’ਚ ਸੁਨੀਲ ਲਾੜਾ ਬਣ ਕੇ ਬੈਠੇ ਨਜ਼ਰ ਆ ਰਹੇ ਹਨ। ਤਸਵੀਰ ’ਚ ਸੁਨੀਲ ਨੇ ਸਿਰ ’ਤੇ ਪੱਗੜੀ ਅਤੇ ਗਲੇ ’ਚ ਫੁੱਲਾਂ ਦੀ ਮਾਲਾ ਪਾਈ ਹੈ। ਉਥੇ ਹੀ ਦੂਸਰੀ ਫੋਟੋ ’ਚ ਉਹ ਕਾਲਾ ਕੁਰਤਾ ਤੇ ਕਾਲਾ ਚਸ਼ਮਾ ਲਗਾਏ ਅਰਵਿੰਦ ਤ੍ਰਿਵੇਦੀ ਨਾਲ ਨਜ਼ਰ ਆ ਰਹੇ ਹਨ।

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਲਹਿਰੀ ਨੇ ਖ਼ਾਸ ਕੈਪਸ਼ਨ ਲਿਖੀ ਹੈ। ਉਹ ਲਿਖਦੇ ਹਨ, ‘ਕੁਝ ਪੁਰਾਣੇ ਖ਼ੂਬਸੂਰਤ ਪਲ਼ ਅਰਵਿੰਦ ਭਾਜੀ ਨਾਲ…ਮੇਰੇ ਵਿਆਹ ਸਮੇਂ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਅਤੇ ਉਨ੍ਹਾਂ ਦੇ 80ਵੇਂ ਜਨਮ ਦਿਨ ’ਤੇ ਮਯੰਕ ਭਾਜੀ ਅਤੇ ਮੈਂ ਸ਼ੁਭਕਾਮਨਾਵਾਂ ਦਿੰਦੇ ਹੋਏ…ਤੁਸੀਂ ਸਾਨੂੰ ਸਾਰਿਆਂ ਨੂੰ ਬਹੁਤ ਯਾਦ ਆਓਗੇ ਅਰਵਿੰਦ ਭਾਜੀ…।’

ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਭਾਵ ਅਰਵਿੰਦ ਤ੍ਰਿਵੇਦੀ ਦੇ ਦੇਹਾਂਤ ਤੋਂ ਬਾਅਦ ਸੁਨੀਲ ਲਹਿਰੀ ਨੇ ਸੋਸ਼ਲ ਮੀਡੀਆ ’ਤੇ ਸੋਗ ਪ੍ਰਗਟਾਇਆ ਸੀ। ਸੁਨੀਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਰਵਿੰਦ ਤਿ੍ਰਵੇਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਇਕ ਇਮੋਸ਼ਨਲ ਪੋਸਟ ਲਿਖੀ ਸੀ। ਉਨ੍ਹਾਂ ਨੇ ਲਿਖਿਆ, ‘ਬਹੁਤ ਦੁਖਦ ਸਮਾਚਾਰ ਹੈ ਕਿ ਸਾਡੇ ਸਾਰਿਆਂ ਦੇ ਪਿਆਰੇ ਅਰਵਿੰਦ ਤ੍ਰਿਵੇਦੀ ‘ਰਾਮਾਇਣ ਦੇ ਰਾਵਣ’ ਸਾਡੇ ਵਿਚਕਾਰ ਨਹੀਂ ਰਹੇ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ…ਮੈਂ ਅਵਾਕ ਹਾਂ ਮੈਂ ਆਪਣੇ ਪਿਤਾ ਨੂੰ ਗੁਆ ਲਿਆ, ਮੇਰੇ ਮਾਰਗਦਰਸ਼ਕ ਸ਼ੁਭਚਿੰਤਕ ਅਤੇ ਸੱਜਣ…।’

Related posts

Ramayan ਦੇ ਲਕਸ਼ਮਣ ਸੁਨੀਲ ਲਹਿਰੀ ਨੇ ਦਿਖਾਈ ਜਵਾਨੀ ਦੇ ਦਿਨਾਂ ਦੀ ਝਲਕ, ਤਸਵੀਰ ’ਚ ਐਕਟਰ ਦਾ ਲੁੱਕ ਦੇਖ ਫਿਦਾ ਹੋ ਜਾਓਗੇ ਤੁਸੀਂ

On Punjab

Alvida 2020: ਸੁਸ਼ਾਂਤ ਸਿੰਘ ਰਾਜਪੂਤ, ਰਿਸ਼ੀ ਕਪੂਰ, ਇਰਫ਼ਾਨ ਖ਼ਾਨ, ਵਾਜਿਦ ਖ਼ਾਨ… 2020 ‘ਚ ਜੁਦਾ ਹੋਏ ਇੰਨੇ ਸਿਤਾਰੇ

On Punjab

Deepika padukone ਨੇ ਸ਼ੁਰੂ ਕੀਤੀ ਸ਼ਕੁਨ ਬਤਰਾ ਦੀ ਅਨਟਾਈਟਲਿਡ ਫਿਲਮ ਦੀ ਸ਼ੂਟਿੰਗ, ਮੁੰਬਈ ਸਥਿਤ ਸੈੱਟ ’ਤੇ ਹੋਈ ਸਪਾਟ

On Punjab