PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਦੋਂ ਕੋਰਿਆਈ ਮਹਿਲਾ ਦੀ ‘ਪੰਜਾਬੀ’ ਸੁਣ ਕੇ ਭਗਵੰਤ ਮਾਨ ਹੱਕੇ ਬੱਕੇ ਰਹਿ ਗਏ, ਮੁੱਖ ਮੰਤਰੀ ਨੇ ਕਿਹਾ ‘ਸਾਡੀ ਪਛਾਣ’

ਚੰਡੀਗੜ੍ਹ- ਇੱਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਕੋਰਿਆਈ ਮਹਿਲਾ ਦੀ ਪੰਜਾਬੀ ਭਾਸ਼ਾ ’ਤੇ ਪਕੜ ਦੇਖ ਕੇ ਹੈਰਾਨ ਰਹਿ ਗਏ। ਉਹ ਕੋਰਿਆਈ ਮਹਿਲਾ ਦੀ ਰਵਾਨਗੀ ਵਾਲੀ ਪੰਜਾਬੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਇੰਟਰਨੈੱਟ ਉੱਤੇ ਇਸ ਵੀਡੀਓ ਨੂੰ ਖੂਸ ਪਸੰਦ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ @bhagwantmann1 ’ਤੇ ਸਾਂਝੀ ਕੀਤੀ ਗਈ ਇਸ ਕਲਿੱਪ ਵਿੱਚ ਉਨ੍ਹਾਂ ਨੂੰ ਕੋਰਿਆਈ ਔਰਤ ਨਾਲ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ, ਜੋ ਇੱਕ ਮੂਲ ਨਿਵਾਸੀ ਵਾਂਗ ਪੰਜਾਬੀ ਬੋਲਦੀ ਸੀ।

ਮਾਨ ਨੇ ਪੋਸਟ ਹੇਠ ਕੈਪਸ਼ਨ ਵਿਚ ਲਿਖਿਆ: ‘‘ਸਾਡੀ ਮਾਂ ਬੋਲੀ, ਪੰਜਾਬੀ, ਸਾਡੇ ਲਈ ਸਿਰਫ਼ ਇੱਕ ਭਾਸ਼ਾ ਨਹੀਂ ਹੈ… ਇਹ ਸਾਡੀ ਪਛਾਣ ਹੈ… ਮੈਨੂੰ ਦੱਖਣੀ ਕੋਰੀਆ ਦੀ ਆਪਣੀ ਫੇਰੀ ਦੌਰਾਨ ਇੱਕ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ… ਇੱਕ ਕੋਰਿਆਈ ਜੰਮੀ ਧੀ ਦੇ ਮੂੰਹੋਂ ਮਾਂ ਬੋਲੀ, ਪੰਜਾਬੀ ਸੁਣ ਕੇ ਬਹੁਤ ਵਧੀਆ ਲੱਗਾ।’’

ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਕੋਰਿਆਈ ਮਹਿਲਾ ਦੀ ਪੰਜਾਬੀ ਭਾਸ਼ਾ ’ਤੇ ਪਕੜ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਇਕ ਯੂਜ਼ਰ ਨੇ ਕੁਮੈਂਟ ਕੀਤਾ, ‘‘ਪੰਜਾਬੀ ਸਭਿਆਚਾਰ ਦੀ ਖੂਬਸੂਰਤ ਝਲਕ ਮਿਲੀ।’’ ਦੂਜੇ ਨੇ ਲਿਖਿਆ, ‘‘ਇਹ ਪਲ ਸੱਚਮੁੱਚ ਮਾਣ ਕਰਨ ਵਾਲਾ ਹੈ।’’ ਇਹ ਵੀਡੀਓ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਆਲਮੀ ਅਪੀਲ ਨੂੰ ਦਰਸਾਉਂਦਾ ਹੈ, ਜਿਸ ਵਿਚ ਵੱਖੋ ਵੱਖਰੇ ਪਿਛੋਕੜ ਦੇ ਲੋਕ ਇਸ ਦੀ ਤਾਰੀਫ਼ ਕਰ ਰਹੇ ਹਨ।

Related posts

ਚੀਨ : ਸ਼ਿਨਜਿਆਂਗ ਸੂਬੇ ‘ਚ 6.0 ਤੀਬਰਤਾ ਦਾ ਭੂਚਾਲ

On Punjab

ਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ, ਕਿਹਾ- ਭਾਰਤ-ਪਾਕਿ ਸਰਹੱਦ ਦੀ ਨਾ ਕਰਨ ਯਾਤਰਾ, ਨਾਗਰਿਕਾਂ ਨੂੰ ਦਿੱਤੀ ਇਹ ਸਲਾਹ

On Punjab

ਨਰਿੰਦਰ ਸਿੰਘ ਤੋਮਰ ਬੋਲੇ, ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸੇ ਵੀ ਵਿਸ਼ੇ ‘ਤੇ ਚਰਚਾ ਲਈ ਤਿਆਰ

On Punjab