70.11 F
New York, US
August 4, 2025
PreetNama
ਸਮਾਜ/Social

ਜਦੋਂ ਇਸ ਸ਼ਹਿਰ ‘ਚ ਪਾਣੀ ਦੀਆਂ ਟੂਟੀਆਂ ‘ਚੋਂ ਨਿਕਲਣ ਲੱਗੀ ਸ਼ਰਾਬ…

Italian village Red wine: ਰੋਮ: ਇਟਲੀ ਵਿੱਚ ਅਜਿਹੀ ਅਨੋਖੀ ਘਟਨਾ ਵਾਪਰੀ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ । ਆਮ ਤੌਰ ‘ਤੇ ਟੂਟੀ ਵਿੱਚੋਂ ਹਮੇਸ਼ਾ ਪਾਣੀ ਨਿਕਲਦਾ ਹੈ ਪਰ ਇੱਥੇ ਸ਼ਰਾਬ ਵਗਣੀ ਸ਼ੁਰੂ ਹੋ ਗਈ । ਮੋਡੇਨਾ ਵਿੱਚ ਲੋਕਾਂ ਨੇ 20 ਦੇ ਕਰੀਬ ਘਰਾਂ ਦੀਆਂ ਟੂਟੀਆਂ ਵਿੱਚੋਂ ਸ਼ਰਾਬ ਨਿਕਲਣ ‘ਤੇ ਉਨ੍ਹਾਂ ਨੇ ਸ਼ਰਾਬ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ।

ਖ਼ਬਰਾਂ ਅਨੁਸਾਰ 20 ਘਰਾਂ ਦੀ ਟੂਟੀਆਂ ਵਿੱਚੋਂ ਤਿੰਨ ਘੰਟਿਆਂ ਲਈ ਸ਼ਰਾਬ ਛੱਡੀ ਗਈ ਸੀ । ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਥਾਨਕ ਜਲ ਸਪਲਾਈ ਵਿੱਚ ਸ਼ਰਾਬ ਮਿਲਣ ਕਾਰਨ ਇਹ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ । ਸ਼ਰਾਬ ਇਕੱਠੀ ਹੋਣ ਕਰਕੇ ਉੱਚ ਦਬਾਅ ਕਾਰਨ ਲੀਕੇਜ ਸ਼ੁਰੂ ਹੋ ਗਈ ਸੀ । ਇਸ ਕਰਕੇ ਟੂਟੀ ਤੋਂ ਪਾਣੀ ਦੀ ਬਜਾਏ ਸ਼ਰਾਬ ਆਉਣ ਲੱਗ ਗਈ ਸੀ । ਹਾਲਾਂਕਿ, ਬਾਅਦ ਵਿੱਚ ਤਕਨੀਕੀ ਖਾਮੀਆਂ ਨੂੰ ਦੂਰ ਕਰ ਦਿੱਤੀਆਂ ਗਈਆਂ । ਇਸ ਸਮੇਂ ਦੌਰਾਨ ਲੋਕਾਂ ਨੇ ਸ਼ਰਾਬ ਦਾ ਖੂਬ ਆਨੰਦ ਲਿਆ । ਉਨ੍ਹਾਂ ਨੇ ਬਾਅਦ ਵਿੱਚ ਸ਼ਰਾਬ ਪੀਣ ਲਈ ਘੜੇ ਭਰ ਲਏ ।

ਅਜਿਹਾ ਹੀ ਇੱਕ ਮਾਮਲਾ ਕੁਝ ਮਹੀਨੇ ਪਹਿਲਾਂ ਭਾਰਤ ਦੇ ਕੇਰਲਾ ਵਿੱਚ ਸਾਹਮਣੇ ਆਇਆ ਸੀ । ਚਲਾਕੂਡੀ ਦੀ ਇੱਕ ਰਿਹਾਇਸ਼ੀ ਇਮਾਰਤ ਵਿੱਚ ਟੂਟੀਆਂ ਤੋਂ ਪਾਣੀ ਵਿੱਚ ਸ਼ਰਾਬ ਦੀ ਬਦਬੂ ਮਹਿਸੂਸ ਕੀਤੀ ਗਈ । ਇਸ ਤੋਂ ਬਾਅਦ ਇਮਾਰਤ ਦੇ 18 ਪਰਿਵਾਰਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਰੋਕਣਾ ਪਿਆ । ਲੋਕਾਂ ਨੇ ਇਮਾਰਤ ਵਿੱਚ ਪਾਣੀ ਦੀ ਟੈਂਕੀ ਵਿੱਚੋਂ ਸ਼ਰਾਬ ਬਾਰੇ ਪੁਲਿਸ ਤੇ ਨਗਰ ਪਾਲਿਕਾ ਨੂੰ ਸ਼ਿਕਾਇਤ ਕੀਤੀ ਸੀ ।

ਸਿਹਤ ਅਧਿਕਾਰੀਆਂ ਨੇ ਸ਼ਰਾਬ ਦੀ ਮਿਲਾਵਟ ਨੂੰ ਰੋਕਣ ਲਈ ਖੂਹ ਦਾ ਪਾਣੀ ਚੱਖਿਆ। ਉਸ ਤੋਂ ਬਾਅਦ ਪਤਾ ਲੱਗਿਆ ਕਿ ਛੇ ਸਾਲ ਪਹਿਲਾਂ ਇਮਾਰਤ ਨੇੜੇ ਬਾਰ ਬੰਦ ਕੀਤਾ ਗਿਆ ਸੀ । ਜਦੋਂ ਸ਼ਰਾਬ ਨੂੰ ਟੋਏ ਵਿੱਚ ਡੋਲ੍ਹਿਆ ਜਾ ਰਿਹਾ ਸੀ ਤਾਂ ਇਹ ਮਿੱਟੀ ਵਿੱਚ ਮਿਲ ਗਈ ਤੇ ਇਮਾਰਤ ਦੇ ਖੁੱਲ੍ਹੇ ਖੂਹ ਵਿੱਚ ਚਲੇ ਗਈ ਜਿਸ ਕਾਰਨ ਪੀਣ ਵਾਲੇ ਪਾਣੀ ਵਿੱਚ ਸ਼ਰਾਬ ਦੀ ਬਦਬੂ ਤੇ ਸੁਆਦ ਆਉਣ ਲੱਗਿਆ ।

Related posts

ਹੈਂਡਬਾਲ: ਟੈਗੋਰ ਸਕੂਲ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ

On Punjab

ਸ੍ਰੀਨਗਰ ਤੋਂ ਉਡਾਣ ਭਰ ਕੇ ਆਏ ਏਅਰ ਇੰਡੀਆ ਐਕਸਪ੍ਰੈੱਸ ਦੇ ਪਾਇਲਟ ਦੀ ਦਿੱਲੀ ’ਚ ਮੌਤ

On Punjab

ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਾਮਲੇ ’ਚ ਦੋ ਹਿਰਾਸਤ ’ਚ ਲਏ

On Punjab