82.69 F
New York, US
August 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਥੇਦਾਰ ਗੜਗੱਜ ਵੱਲੋਂ ਰਾਜੌਰੀ ਦੇ ਬਥੂਨੀ ਪਿੰਡ ਵਿਖੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦ ਵਜੋਂ ਗੁਰਦੁਆਰੇ ਦੀ ਆਰੰਭਤਾ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਜੰਮੂ ਦੌਰੇ ਮੌਕੇ ਰਾਜੌਰੀ ਖੇਤਰ ਦੇ ਬਥੂਨੀ ਪਿੰਡ ਵਿਖੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦਗਾਰ ਵਜੋਂ ਸਥਾਨਕ ਸੰਗਤ ਵੱਲੋਂ ਤਿਆਰ ਕੀਤੀ ਗਈ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਗੁਰਦੁਆਰਾ ਯਾਦਗਾਰ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਨੌਜਵਾਨ ਸਭਾ ਜੰਮੂ ਕਸ਼ਮੀਰ ਵੱਲੋਂ ਸਾਂਝੇ ਤੌਰ ਉੱਤੇ ਖੁਆਰ ਹੋਏ ਸਭ ਮਿਲੈਂਗੇ ਲਹਿਰ ਤਹਿਤ ਬਥੂਨੀ ਪਿੰਡ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੀ ਸਿੱਖ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਐਤਵਾਰ ਰਾਤ ਬਥੂਨੀ ਪੁੱਜਣ ਉੱਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵਸੋਂ ਮੌਜੂਦ ਹੈ। ਸੰਨ 1947-48 ਵਿੱਚ ਇੱਥੇ ਕਬਾਈਲੀਆਂ ਨੇ ਹਮਲਾ ਕੀਤਾ ਸੀ ਉਸ ਸਮੇ ਸੈਂਕੜੇ ਸਿੱਖ ਆਪਣੇ ਇਲਾਕੇ ਅਤੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ।
ਉਨ੍ਹਾਂ ਇਲਾਕੇ ਦੀ ਸਿੱਖ ਸੰਗਤ ਨੂੰ ਆਪਸ ਵਿੱਚ ਮਿਲਜੁਲ ਕੇ ਚੜ੍ਹਦੀ ਕਲਾ ਨਾਲ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਹ ਅਰਦਾਸ ਕਰਦਾ ਹੈ ਕਿ ਜਿੱਥੇ ਜਿੱਥੇ ਵੀ ਖ਼ਾਲਸਾ ਵੱਸਦਾ ਹੈ ਅਕਾਲ ਪੁਰਖ ਉਨ੍ਹਾਂ ਦੀ ਆਪ ਰੱਖਿਆ ਕਰੇ, ਭਾਵੇਂ ਸਿੱਖ ਦੇਸ਼ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਹਨ ਪਰੰਤੂ ਉਹ ਇੱਕ ਪਰਿਵਾਰ ਹਨ। ਉਨ੍ਹਾਂ ਸੰਗਤ ਨੂੰ ਇੱਕ ਦੂਜੇ ਦਾ ਸਾਥ ਦੇਣ ਦੀ ਪ੍ਰੇਰਣਾ ਵੀ ਕੀਤੀ।

Related posts

ਅਬਰਾਹਿਮ ਲਿੰਕਨ ਦੇ ਵਾਲਾਂ ਦਾ ਗੁੱਛਾ ਨਿਲਾਮ, ਟੈਲੀਗ੍ਰਾਮ ਲਈ ਵੀ ਲੱਗੀ ਜ਼ੋਰਦਾਰ ਬੋਲੀ

On Punjab

IAF ਅਸੀਂ ਕਿਰਾਨਾ ਹਿੱਲਜ਼ ’ਤੇ ਹਮਲਾ ਨਹੀਂ ਕੀਤਾ: ਭਾਰਤੀ ਹਵਾਈ ਫੌਜ

On Punjab

ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ, ਹਥਿਆਰ ਜ਼ਬਤ

On Punjab