PreetNama
ਖਾਸ-ਖਬਰਾਂ/Important News

ਚੰਡੀਗੜ੍ਹ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਮੁੱਖ ਮੰਤਰੀ ਭਗਵੰਤ ਦੇ ਇਕ ਬਿਆਨ ਨੇ ਰੋਲ ਦਿੱਤੀਆਂ ਸਾਰੀਆਂ ਕੁਰਬਾਨੀਆਂ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾ ਸੂਬਾ ਜਿਸ ਦੀ ਰਾਜਧਾਨੀ ਨਹੀਂ ਹੈ। ਉਨ੍ਹਾਂ ਸੀਐਮ ਮਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ ਦਾ ਪਾਣੀ ਲਿਆ, ਹੁਣ ਚੰਡੀਗੜ੍ਹ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਨੂੰ ਵਿਧਾਨ ਸਭਾ ਅਤੇ ਹਾਈਕੋਰਟ ਲਈ ਕੋਈ ਥਾਂ ਨਹੀਂ ਦੇਵੇਗਾ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸੀਐੱਮ ਉੱਤੇ ਨਿਸ਼ਾਨਾ ਸਾਧਿਆ, ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਬਿਆਨ ਨੇ ਸਾਰੀਆਂ ਕੁਰਬਾਨੀਆਂ ਰੋਲ ਦਿੱਤੀਆਂ ਹਨ ਤੇ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ ਹੈ।

Related posts

ਟਿਊਨੀਸ਼ੀਆ ਦੇ ਰਾਸ਼ਟਰਪਤੀ ਰਹੱਸਮਈ ਢੰਗ ਨਾਲ ‘ਲਾਪਤਾ’

On Punjab

ਫੌਜ ਨੇ ਕੋਰੋਨਾ ਵਾਇਰਸ ਨਾਲ ਜੰਗ ਲਈ ਸ਼ੁਰੂ ਕੀਤਾ ‘ਆਪ੍ਰੇਸ਼ਨ ਨਮਸਤੇ’

On Punjab

ਕਈ ਦੇਸ਼ਾਂ ‘ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਰਿਹੈ ਵਾਇਰਸ, ਇਸ ਨੂੰ ਰੋਕਣ ਦਾ ਕੋਈ ਹੋਰ ਉਪਾਅ ਨਹੀਂ : ਯੂਐਨ ਜਨਰਲ ਸਕੱਤਰ

On Punjab