PreetNama
ਸਮਾਜ/Social

ਚੰਡੀਗੜ੍ਹ ਘੁੰਮਣ ਆਈ 19 ਸਾਲਾ ਕੁੜੀ ‘ਤੇ ਡਿੱਗੀ ਅਸਮਾਨੀ ਬਿਜਲੀ, ਮੌਤ

ਚੰਡੀਗੜ੍ਹ: ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਲੇਕ ਘੁੰਮਣ ਆਈ 19 ਸਾਲ ਤਾਹਿਬਾ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ ਉਸ ਦੀ ਮੌਤ ਹੋ ਗਈ। ਤਾਹਿਬਾ ਆਪਣੇ ਦੋਸਤਾਂ ਨਾਲ ਲੇਕ ‘ਤੇ ਘੁੰਮ ਰਹੀ ਸੀ। ਹਲਕੀ ਬਾਰਸ਼ ਹੋ ਰਹੀ ਸੀ। ਇਸੇ ਦੌਰਾਨ ਉਸ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ‘ਚ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

ਤਹਿਬਾ ਦੀ ਦੋਸਤ ਆਰਤੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਸਿੱਧਾ ਤਹਿਬਾ ‘ਤੇ ਡਿੱਗੀ। ਇਸ ਦੌਰਾਨ ਉਹ ਵੀ ਬੇਹੋਸ਼ ਹੋ ਗਈ ਸੀ। ਮ੍ਰਿਤਕ ਤਾਹਿਬਾ ਡੇਰਾ ਬੱਸੀ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਅਲਾਉਦੀਨ ਰੇਹੜੀ ‘ਤੇ ਸਮਾਨ ਵੇਚਦੇ ਹਨ।

 

ਤਾਹਿਬਾ ਨੇ ਆਪਣੇ ਘਰ ਕਿਹਾ ਸੀ ਕਿ ਫੈਕਟਰੀ ‘ਚ ਛੁੱਟੀ ਹੈ ਤੇ ਉਹ ਚੰਡੀਗੜ੍ਹ ਘੁੰਮਣ ਜਾ ਰਹੀ ਹੈ। ਉਸ ਦੇ ਪਿਤਾ ਦੇ ਮਨ੍ਹਾ ਕਰਨ ‘ਤੇ ਵੀ ਉਹ ਨਹੀਂ ਮੰਨੀ ਤੇ ਝੀਲ ‘ਤੇ ਚਲੀ ਗਈ। ਬਾਅਦ ਵਿੱਚ ਸ਼ਾਮ ਨੂੰ ਫੋਨ ਆਇਆ ਕਿ ਬਿਜਲੀ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਹੈ।

Related posts

ਵਿਦੇਸ਼ੀ ਫੰਡਾਂ ਦੀ ਨਿਕਾਸੀ ਜਾਰੀ, ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ

On Punjab

ਇੰਡੀਗੋ ਏਅਰਲਾਈਨ ਪ੍ਰਭਾਵਿਤ ਯਾਤਰੀਆਂ ਨੂੰ 10,000 ਦੇ ਵਾਧੂ ਯਾਤਰਾ ਵਾਊਚਰ ਦੇਵੇਗੀ

On Punjab

Hanuman Jayanti : ਹਨੂੰਮਾਨ ਜੈਅੰਤੀ ‘ਤੇ MHA ਨੇ ਜਾਰੀ ਕੀਤੀ ਐਡਵਾਇਜਰੀ, ‘ਹਿੰਸਾ ਫੈਲਾਉਣ ਵਾਲਿਆਂ ਖ਼ਿਲਾਫ਼ ਵਰਤੋ ਸਖ਼ਤੀ’

On Punjab