PreetNama
ਰਾਜਨੀਤੀ/Politics

ਚੋਣਾਂ ਤੋਂ ਪਹਿਲਾਂ BJP ‘ਚ ਸ਼ਾਮਲ ਹੋਏ ਫੋਗਾਟ ਪਿਉ-ਧੀ

ਚੰਡੀਗੜ੍ਹ: ਪਹਿਲਵਾਨ ਮਹਾਵੀਰ ਫੋਗਾਟ ਤੇ ਤਗਮਾ ਜੇਤੂ ਉਨ੍ਹਾਂ ਦੀ ਧੀ ਬਬੀਤਾ ਫੋਗਾਟ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋ ਗਏ। ਦੰਗਲ ਫਿਲਮ ਇਨ੍ਹਾਂ ਦੋਵਾਂ ਦੀ ਕਹਾਣੀ ‘ਤੇ ਅਧਾਰਤ ਹੈ। ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੀ ਸਪੋਰਟਸ ਯੂਨਿਟ ਦੇ ਮੁਖੀ ਮਹਾਵੀਰ ਫੋਗਾਟ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ।

 

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿੱਚ ਫੁੱਟ ਪੈਣ ਤੋਂ ਬਾਅਦ ਹਿਸਾਰ ਤੋਂ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਪਿਛਲੇ ਸਾਲ ਜਨਨਾਇਕ ਜਨਤਾ ਪਾਰਟੀ ਬਣਾਈ ਸੀ। ਮਹਾਵੀਰ ਫੋਗਾਟ ਤੇ ਬਬੀਤਾ ਫੋਗਾਟ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ।

 

ਬੀਜੇਪੀ ਵਿੱਚ ਸ਼ਾਮਲ ਹੋਣ ਦੇ ਕਾਰਨ ਬਾਰੇ ਦੱਸਦਿਆਂ ਮਹਾਵੀਰ ਫੋਗਟ ਨੇ ਕਿਹਾ, ‘ਅਸੀਂ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮ ਤੋਂ ਪ੍ਰਭਾਵਿਤ ਹਾਂ।’ ਇਸ ਦੇ ਨਾਲ ਹੀ ਉਨ੍ਹਾਂ ਮੋਦੀ ਦੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਨ ਦੇ ਫੈਸਲੇ ਨੂੰ ਸਹੀ ਦੱਸਿਆ।

 

ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਨੌਜਵਾਨਾਂ ਨੂੰ ਨਿਰਪੱਖ ਤੇ ਪਾਰਦਰਸ਼ੀ ਤੀਰਕੇ ਨਾਲ ਨੌਕਰੀਆਂ ਦਿੱਤੀਆਂ।

Related posts

ਹਾਈ ਕੋਰਟ ਵੱਲੋਂ ਪ੍ਰਤਾਪ ਬਾਜਵਾ ਨੂੰ ਵੱਡੀ ਰਾਹਤ, 22 ਅਪਰੈਲ ਤੱਕ ਗ੍ਰਿਫ਼ਤਾਰੀ ’ਤੇ ਰੋਕ ਲਾਈ

On Punjab

Punjab Election 2022: ਪੰਜਾਬ ‘ਚ ਕੌਣ ਹੋਵੇਗਾ AAP ਦਾ ਸੀਐਮ ਚਿਹਰਾ? ਕੇਜਰੀਵਾਲ ਨੇ ਦਿੱਤਾ ਜਵਾਬ

On Punjab

CM ਮਾਨ ਨੇ ਮੁੜ SGPC ‘ਤੇ ਵਿੰਨ੍ਹਿਆ ਨਿਸ਼ਾਨਾ, ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਤੋਂ ਪੈਰ ਪਿੱਛੇ ਖਿੱਚਣ ਦੀ ਕੀਤੀ ਨਿਖੇਧੀ

On Punjab