PreetNama
ਖਾਸ-ਖਬਰਾਂ/Important News

ਚੀਨ ਨੇ ਜੋ ਬਾਇਡਨ ਨੂੰ ਵਧਾਈ ਦੇਣ ਤੋਂ ਕੀਤਾ ਇਨਕਾਰ, ਕਹਿ ਦਿੱਤੀ ਇਹ ਵੱਡੀ ਗੱਲ

ਬੀਜਿੰਗ: ਚੀਨ ਨੇ ਸੋਮਵਾਰ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜੇਤੂ ਦੇ ਤੌਰ ‘ਤੇ ਜੋ ਬਾਇਡਨ ਨੂੰ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ। ਚੀਨ ਨੇ ਕਿਹਾ ਕਿ ਅਮਰੀਕੀ ਚੋਣਾਂ ਦੀ ਨਤੀਜਾ ਦੇਸ਼ ਦੇ ਕਾਨੂੰਨਾਂ ‘ਤੇ ਪ੍ਰਕਿਰਿਆਵਾਂ ‘ਤੇ ਨਿਰਧਾਰਤ ਹੋਣਾ ਚਾਹੀਦਾ ਹੈ।

ਚੀਨ ਵੱਲੋਂ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡਨ ਤੇ ਕਮਲਾ ਹੈਰਿਸ ਦੀ ਜਿੱਤ ‘ਤੇ ਹੁਣ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਹਾਲਾਂਕਿ ਸਰਕਾਰੀ ਮੀਡੀਆ ਉਨ੍ਹਾਂ ਦੇ ਚੁਣੇ ਜਾਣ ‘ਤੇ ਟਿੱਪਣੀਆ ਕਰ ਰਿਹਾ ਹੈ।


ਇਹ ਦੇਖਿਆ ਗਿਆ ਕਿ ਚੀਨ ਉਨ੍ਹਾਂ ਕੁਝ ਦੇਸ਼ਾਂ ‘ਚ ਸ਼ਾਮਲ ਹੈ ਜਿੰਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ‘ਤੇ ਬਿਆਨ ਨਹੀਂ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ, ‘ਅਸੀਂ ਦੇਖਿਆ ਕਿ ਜੋ ਬਾਇਡਨ ਨੇ ਐਲਾਨ ਕੀਤਾ ਕਿ ਉਹ ਚੋਣਾਂ ਦੇ ਜੇਤੂ ਹਨ।’

ਉਨ੍ਹਾਂ ਕਿਹਾ, ‘ਸਾਡਾ ਮੰਨਣਾ ਹੈ ਕਿ ਅਮਰੀਕੀ ਕਾਨੂੰਨ ਪ੍ਰਕਿਰਿਆਵਾਂ ਦੇ ਤਹਿਤ ਚੋਣਾਂ ਦੇ ਨਤੀਜਿਆਂ ਦਾ ਨਿਰਧਾਰਨ ਹੋਵੇਗਾ।’ ਇਹ ਪੁੱਛੇ ਜਾਣ ‘ਤੇ ਕਿ ਕੀ ਚੀਨ ਬਿਆਨ ਦੇਵੇਗਾ ਜਾਂ ਰਾਸ਼ਟਰਪਤੀ ਟਰੰਪ ਦੇ ਆਪਣਾ ਰੁਖ ਸਪਸ਼ਟ ਕਰਨ ਤਕ ਇੰਤਜ਼ਾਰ ਕਰੇਗਾ, ‘ਵਾਂਗ ਨੇ ਕਿਹਾ, ਅਸੀਂ ਅੰਤਰ ਰਾਸ਼ਟਰੀ ਰਵਾਇਤ ਦੀ ਪਾਲਣਾ ਕਰਾਂਗੇ।’

Related posts

ਉਮਰ ਨੇ ਉਪ ਰਾਜਪਾਲ ਦੇ ਬਿਆਨ ’ਤੇ ਕੱਸਿਆ ਤਨਜ਼….ਕਿਹਾ ‘ਦੇਰ ਆਏ ਦਰੁਸਤ ਆਏ’

On Punjab

ਕੋਰੋਨਾ ਅਜੇ ਮੁੱਕਿਆ ਨਹੀਂ ਇਬੋਲਾ ਦਾ ਹਮਲਾ, WHO ਦੀ ਚੇਤਾਵਨੀ

On Punjab

ਮੁਹੰਮਦ ਯੂਨਸ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ

On Punjab