PreetNama
ਸਮਾਜ/Social

ਚੀਨ ‘ਤੇ ਸਖਤ ਹੋਏ ਟਰੰਪ, ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਲਗਾਉਣਗੇ ਜ਼ਿਆਦਾ ਟੈਕਸ

US-China trade war: ਵਾਸ਼ਿੰਗਟਨ: ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਢਾਈ ਲੱਖ ਲੋਕਾਂ ਦੀ ਜਾਨ ਲੈ ਲਈ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਮਹਾਂਮਾਰੀ ਲਈ ਚੀਨ ‘ਤੇ ਦੋਸ਼ ਲਗਾਉਂਦੇ ਆ ਰਹੇ ਹਨ। ਹੁਣ ਉਨ੍ਹਾਂ ਨੇ ਸਖਤ ਰਵੱਈਆ ਦਿਖਾਉਂਦੇ ਹੋਏ ਚੀਨ ‘ਤੇ ਟੈਕਸ ਵਧਾਉਣ ਦੀ ਗੱਲ ਕਹੀ ਹੈ । ਚੀਨ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਲਈ ਅਮਰੀਕੀ ਪ੍ਰਸ਼ਾਸਨ ਨੇ ਹੋਰ ਟੈਰਿਫ ਲੈਣ ਦਾ ਐਲਾਨ ਕੀਤਾ ਹੈ। ਇਸ ਸਾਲ ਅਮਰੀਕਾ ਵਿੱਚ ਚੋਣਾਂ ਹੋਣੀਆਂ ਹਨ । ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਵਿਦੇਸ਼ਾਂ ਤੋਂ ਨਿਰਮਾਣ ਯੂਨਿਟ ਨੂੰ ਵਾਪਸ ਲਿਆਉਣ ਦੀ ਗੱਲ ਵੀ ਕੀਤੀ ਹੈ।

ਹਾਲ ਹੀ ਵਿੱਚ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜੇ ਕੋਈ ਪੱਕਾ ਸਬੂਤ ਨਹੀਂ ਹੈ ਕਿ ਕੋਰੋਨਾ ਵਾਇਰਸ ਕੁਦਰਤੀ ਤੌਰ ‘ਤੇ ਬਾਹਰ ਆਇਆ ਸੀ ਜਾਂ ਇਹ ਵੁਹਾਨ ਦੀ ਲੈਬ ਵਿੱਚ ਪੈਦਾ ਹੋਇਆ ਸੀ, ਪਰ ਅਮਰੀਕੀ ਰਾਸ਼ਟਰਪਤੀ ਨੇ ਇਨ੍ਹਾਂ ਵਿਗਿਆਨਕ ਤੱਥਾਂ ਤੋਂ ਇਨਕਾਰ ਕੀਤਾ ਹੈ । ਹੁਣ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੋਲ ਇਸ ਗੱਲ ਦੇ ਮਹੱਤਵਪੂਰਨ ਸਬੂਤ ਹਨ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਸ਼ਹਿਰ ਵੁਹਾਨ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਹੋਈ ਸੀ, ਜਿੱਥੇ ਇਹ ਮਹਾਂਮਾਰੀ ਪਿਛਲੇ ਸਾਲ ਦਸੰਬਰ ਵਿੱਚ ਪਹਿਲੀ ਵਾਰ ਸਾਹਮਣੇ ਆਈ ਸੀ ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਚੀਨ ਦੀ ਸਾਜਿਸ਼ ਦਾ ਨਤੀਜਾ ਹੈ । ਪੌਂਪੀਓ ਨੇ ਕਿਹਾ ਕਿ ਸਾਡੇ ਕੋਲ ਪੱਕੇ ਸਬੂਤ ਹਨ ਕਿ ਇਹ ਵਾਇਰਸ ਵੁਹਾਨ ਤੋਂ ਹੀ ਆਇਆ ਹੈ । ਮਾਈਕ ਪੌਂਪੀਓ ਨੇ ਅਮਰੀਕੀ ਨਿਊਜ਼ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਇਹ ਵੀ ਦੋਸ਼ ਲਾਇਆ ਕਿ ਚੀਨ ਕੋਲ ਕੋਰੋਨਾ ਨੂੰ ਰੋਕਣ ਦਾ ਮੌਕਾ ਸੀ, ਪਰ ਉਸਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ।

ਮਾਈਕ ਪੌਂਪੀਓ ਨੇ ਕਿਹਾ ਕਿ ਯਾਦ ਰੱਖੋ ਦੁਨੀਆ ਵਿੱਚ ਵਾਇਰਸ ਫੈਲਾਉਣ ਅਤੇ ਹੇਠਲੇ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਚਲਾਉਣ ਦਾ ਚੀਨ ਦਾ ਪੁਰਾਣਾ ਰਿਕਾਰਡ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੀਨ ਦੀ ਲੈਬ ਵਿੱਚ ਅਸਫਲ ਹੋਣ ਕਾਰਨ ਵਾਇਰਸ ਦੁਨੀਆ ਵਿੱਚ ਫੈਲਿਆ ਹੈ । ਖੁਫੀਆ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ । ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਚੀਨ ਵਿਰੁੱਧ ਸਬੂਤ ਦੀ ਗੱਲ ਕਹਿ ਚੁੱਕੇ ਹਨ ।

Related posts

ਸ਼੍ਰੀ ਕਾਲੀ ਮਾਤਾ ਮੰਦਰ ‘ਚ ਬੇਅਦਬੀ ਦੇ ਵਿਰੋਧ ‘ਚ ਅੱਜ ਪਟਿਆਲਾ ਬੰਦ, ਸ਼ਹਿਰ ‘ਚ ਕੱਢਿਆ ਜਾ ਰਿਹੈ ਰੋਸ ਮਾਰਚ

On Punjab

ਛੱਤੀਸਗੜ੍ਹ: ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਵਿੱਚ 10 ਨਕਸਲੀ ਢੇਰ

On Punjab

ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ

On Punjab