PreetNama
ਖਾਸ-ਖਬਰਾਂ/Important News

ਚੀਨ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਵਾਇਰਸ, 17 ਦੀ ਮੌਤ

China coronavirus Death toll: ਚੀਨ ਵਿੱਚ ਕੋਰੋਨਾ ਵਾਇਰਸ ਖ਼ਤਰਨਾਕ ਹੁੰਦਾ ਜਾ ਰਿਹਾ ਹੈ । ਜਿਸ ਕਾਰਨ ਬੁੱਧਵਾਰ ਨੂੰ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ । ਇਸਦਾ ਅਸਰ ਅਮਰੀਕਾ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ । ਚੀਨ ਵਿੱਚ ਇਸ ਬਿਮਾਰੀ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਇਜਾਫਾ ਹੋ ਰਿਹਾ ਹੈ ਤੇ ਹੁਣ ਤੱਕ ਇਸ ਤਰ੍ਹਾਂ ਦੇ 440 ਮਾਮਲੇ ਸਾਹਮਣੇ ਆ ਚੁੱਕੇ ਹਨ ।

ਇਸ ਬਾਰੇ ਬੀਜਿੰਗ ਸਿਹਤ ਕਮਿਸ਼ਨ ਦੇ ਉਪ ਮੰਤਰੀ ਲੀ ਬਿਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਪਹਿਲਾਂ ਸਾਹ ਲੈਣ, ਗਲੇ ਦੀ ਖਰਾਸ਼, ਜ਼ੁਕਾਮ, ਖੰਘ ਅਤੇ ਬੁਖਾਰ ਵਿੱਚ ਮੁਸ਼ਕਿਲ ਆਉਂਦੀ ਹੈ ।
ਯੂਐਸ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਆਪਣੀ ਧਰਤੀ ‘ਤੇ ਇਸ ਨਵੇਂ ਖ਼ਤਰਨਾਕ ਵਾਇਰਸ ਦੇ ਉੱਭਰਨ ਦੀ ਪੁਸ਼ਟੀ ਕੀਤੀ ਗਈ ਹੈ ।
ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਇਹ ਵਾਇਰਸ ਵਾਸ਼ਿੰਗਟਨ ਨੇੜੇ ਇਕ 30 ਸਾਲਾਂ ਵਿਅਕਤੀ ਵਿਚ ਪਾਇਆ ਗਿਆ ਸੀ । ਦੱਸ ਦੇਈਏ ਕਿ ਇਸ ਵਾਇਰਸ ਦਾ ਟੀਕਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਚੀਨ ਦੇ ਹੁਬੇਈ ਪ੍ਰਾਂਤ ਦੇ ਵੁਹਾਨ ਸ਼ਹਿਰ ਵਿੱਚ ਨੋਵਲ ਕੋਰੋਨਾ ਵਾਇਰਸ ਦੁਆਰਾ ਨਮੂਨੀਆ ਦੇ ਫੈਲਣ ਤੋਂ ਬਾਅਦ ਕਈ ਦੇਸ਼ ਦਹਿਸ਼ਤ ਦੀ ਸਥਿਤੀ ਵਿੱਚ ਹਨ ।

ਉਥੇ ਹੀ ਦੂਜੇ ਪਾਸੇ, ਭਾਰਤੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਚਾਰ ਹੋਰ ਹਵਾਈ ਅੱਡਿਆਂ (ਚੇਨਈ, ਬੰਗਲੌਰ, ਹੈਦਰਾਬਾਦ ਅਤੇ ਕੋਚਿਨ) ਨੂੰ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨ ਦੀ ਆਗਿਆ ਦਿੱਤੀ ਗਈ ਹੈ । ਇਹ ਫੈਸਲਾ ਨਾਵਲ ਕੋਰੋਨਾ ਵਾਇਰਸ ਬਿਮਾਰੀ (ਐਨਸੀਓਵੀ) ਦੀ ਧਮਕੀ ਦੇ ਮੱਦੇਨਜ਼ਰ ਲਿਆ ਗਿਆ ਹੈ ।

Related posts

ਇੱਕ ਹੱਥ ‘ਚ ਬਾਈਬਲ, ਦੂਜੇ ਹੱਥ ‘ਚ ਭਗਵਤ ਗੀਤਾ… ਬ੍ਰਿਟੇਨ ਦੇ ਸੰਸਦ ਨੇ ਇਦਾਂ ਚੁੱਕੀ ਸਹੂੰ, ਵਾਇਰਲ ਹੋਇਆ ਵੀਡੀਓ

On Punjab

ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ‘ਚ ਵੱਡਾ ਧਮਾਕਾ, 3 ਦੀ ਮੌਤ

On Punjab

ਅਮਰੀਕਾ ‘ਚ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ, ਸਿੱਖਾਂ ਦੀ ਨਿਵੇਕਲੀ ਪਛਾਣ ਰਹੀ ਖਿੱਚ ਦਾ ਕੇਂਦਰ

On Punjab