ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਚੀਨੀ ਵਣਜ ਦੂਤਘਰ ‘ਤੇ ਹਮਲੇ ਦੇ ਦੋਸ਼ੀ ਬਲੋਚ ਨੇਤਾ ਹਿਰਸ਼ਯਾਰ ਮੱਰੀ ਨੂੰ ਫੜਨ ਲਈ ਇੰਟਰਪੋਲ ਦੀ ਮਦਦ ਲਵੇ।
ਹਮਲੇ ਵਿਚ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੂੰ ਦੋਸ਼ੀ ਮੰਨਿਆ ਗਿਆ ਸੀ। ਘਟਨਾ ‘ਚ ਬਲੋਚ ਨੇਤਾ ਹਿਰਸ਼ਯਾਰ ਦੋਸ਼ੀ ਹੈ। ਪੰਜ ਲੋਕਾਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ। ਹਮਲੇ ਵਿਚ ਪਾਕਿਸਤਾਨੀ ਜਾਂਚ ਏਜੰਸੀ ਨੇ ਹਿਰਸ਼ਯਾਰ ਦੇ ਨਾਲ ਕਈ ਬਲੋਚ ਨੇਤਾਵਾਂ ਨੂੰ ਸ਼ਾਮਲ ਕਰ ਲਿਆ ਹੈ।
ਹਿਰਸ਼ਯਾਰ ਬਲੋਚਿਸਤਾਨ ਦੇ ਨੇਤਾ ਖੈਰਬਖਸ਼ ਮੱਰੀ ਦੇ ਪੁੱਤਰ ਹਨ। ਖੈਰਬਖਸ਼ 2017 ਤੋਂ ਜਲਾਵਤਨ ਹੋ ਕੇ ਲੰਡਨ ਵਿਚ ਰਹਿ ਰਹੇ ਹਨ। ਦੱਸਣਯੋਗ ਹੈ ਕਿ 23 ਨਵੰਬਰ, 2018 ਵਿਚ ਕਰਾਚੀ ਸਥਿਤ ਚੀਨੀ ਵਣਜ ਦੂਤਘਰ ‘ਤੇ ਹੱਥਗੋਲ਼ੇ ਅਤੇ ਗੋਲ਼ੀ ਚਲਾਉਂਦੇ ਹੋਏ ਹਮਲਾ ਕੀਤਾ ਗਿਆ ਸੀ। ਇਸ ਵਿਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚ ਹਮਲਾਵਰ ਵੀ ਸ਼ਾਮਲ ਸਨ।

