PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਚੀਨੀ ਜਹਾਜ਼ਾਂ ਨੇ ਫਿਲਪੀਨਜ਼ ਦੇ ਬੇੜੇ ਨੂੰ ਰੋਕਿਆ

ਚੀਨ ਨੇ 40 ਜਹਾਜ਼ਾਂ ਦੇ ‘ਹੱਦੋਂ ਵੱਧ ਬਲ’ ਪ੍ਰਯੋਗ ਰਾਹੀਂ ਫਿਲਪੀਨ ਦੇ ਦੋ ਸਮੁੰਦਰੀ ਜਹਾਜ਼ਾਂ ਨੂੰ ਚੀਨ ਸਾਗਰ ਵਿੱਚ ਇਕ ਵਿਵਾਦਤ ਦੀਪ ’ਤੇ ਫਿਲਪੀਨ ਦੇ ਸਭ ਤੋਂ ਵੱਡੇ ਤੱਟ ਰੱਖਿਅਕ ਸਮੁੰਦਰੀ ਜਹਾਜ਼ ਨੂੰ ਖੁਰਾਕ ਤੇ ਹੋਰ ਸਾਮਾਨ ਦੀ ਸਲਪਾਈ ਕਰਨ ਤੋਂ ਰੋਕ ਦਿੱਤਾ।

ਦੱਖਣੀ ਚੀਨ ਸਾਗਰ ਵਿੱਚ ਖੇਤਰੀ ਵਿਵਾਦ ਦਾ ਇਹ ਤਾਜ਼ਾ ਮਾਮਲਾ ਹੈ। ਚੀਨ ਤੇ ਫਿਲਪੀਨ ਨੇ ਸਬੀਨਾ ਸ਼ੋਲ ਵਿੱਚ ਸੋਮਵਾਰ ਨੂੰ ਟਕਰਾਅ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਬੀਨਾ ਸ਼ੋਲ ਇਕ ਬੇਆਬਾਦ ਦੀਪ ਹੈ ਜਿਸ ’ਤੇ ਦੋਵੇਂ ਦੇਸ਼ ਆਪੋ-ਆਪਣਾ ਦਾਅਵਾ ਕਰਦੇ ਹਨ ਅਤੇ ਇਹ ਸਪ੍ਰੈਟਲੀ ਦੀਪ ਸਮੂਹ ਵਿੱਚ ਵਿਵਾਦ ਦਾ ਨਵਾਂ ਕੇਂਦਰ ਬਣ ਗਿਆ ਹੈ ਜੋ ਕਿ ਪ੍ਰਮੁੱਖ ਆਲਮੀ ਵਪਾਰ ਤੇ ਸੁਰੱਖਿਆ ਮਾਰਗ ਹੈ।

ਚੀਨ ਤੇ ਫਿਲਪੀਨ ਨੇ ਹਾਲ ਦੇ ਮਹੀਨਿਆਂ ਵਿੱਚ ਸਬੀਨਾ ਸ਼ੋਲ ਵਿੱਚ ਵੱਖ-ਵੱਖ ਤੱਟ ਰੱਖਿਅਕ ਸਮੁੰਦਰੀ ਬੇੜੇ ਤਾਇਨਾਤ ਕੀਤੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਦੂਜੀ ਧਿਰ ਮੱਛੀਆਂ ਨਾਲ ਭਰਪੂਰ ਇਸ ਦੀਪ ’ਤੇ ਕੰਟਰੋਲ ਕਰ ਸਕਦੀ ਹੈ। ਚੀਨ ਤੇ ਫਿਲਪੀਨ ਵਿਚਾਲੇ ਟਕਰਾਅ ਪਿਛਲੇ ਸਾਲ ਵਧ ਗਿਆ ਸੀ। 

Related posts

ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਦੇ ਯੂਟਿਊਬਰ ਖ਼ਿਲਾਫ਼ ਅਦਾਲਤ ਹੱਤਕ-ਇੱਜ਼ਤ ਦੀ ਕਾਰਵਾਈ

On Punjab

ਕਾਮੇਡੀਅਨ ਅਪੂਰਵ ਮੁਖੀਜਾ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਹਟਾਈਆਂ

On Punjab

ਆਰਥਿਕ ਮੰਦੀ ਵੱਲ ਵਧ ਰਿਹਾ ਕੈਨੇਡਾ ?

On Punjab