62.67 F
New York, US
August 27, 2025
PreetNama
ਰਾਜਨੀਤੀ/Politics

ਚਿਦੰਬਰਮ ‘ਤੇ ਸ਼ਿਕੰਜੇ ਮਗਰੋਂ ਰਾਹੁਲ ਦਾ ਮੋਦੀ ਸਰਕਾਰ ‘ਤੇ ਵੱਡਾ ਇਲਜ਼ਾਮ

ਨਵੀਂ ਦਿੱਲੀਆਈਐਨਐਕਸ ਮੀਡੀਆ ਮਾਮਲੇ ‘ਚ ਸਾਬਕਾ ਵਿੱਤ ਮੰਤਰ ਪੀ ਚਿਦੰਬਰਮ ‘ਤੇ ਕਾਰਵਾਈ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਦੀ ਸਰਕਾਰ ਚਿਦੰਬਰਮ ਦਾ ਨਾਂ ਖ਼ਰਾਬ ਕਰਨ ਲਈ ਈਡੀਸੀਬੀਆਈ ਤੇ ਬਗੈਰ ਰੀਡ ਦੀ ਹੱਡੀ ਵਾਲੇ ਮੀਡੀਆ ਦਾ ਇਸਤੇਮਾਲ ਕਰ ਰਹੀ ਹੈ।

ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਮੋਦੀ ਸਰਕਾਰ ਈਡੀਸੀਬੀਆਈ ਤੇ ਬਗੈਰ ਰੀਡ ਦੀ ਹੱਡੀ ਵਾਲੇ ਮੀਡੀਆ ਦੀਆਂ ਕੁਝ ਧਿਰਾਂ ਦਾ ਇਸਤੇਮਾਲ ਕਰ ਰਹੀ ਹੈ ਤਾਂ ਜੋ ਚਿਦੰਬਰਮ ਦਾ ਅਕਸ ਖ਼ਰਾਬ ਕੀਤਾ ਜਾ ਸਕੇ। ਮੈਂ ਸੱਤਾ ਦੇ ਇਸ ਸ਼ਰਮਨਾਕ ਵਤੀਰੇ ਦੀ ਕੜੀ ਨਿੰਦਾ ਕਰਦਾ ਹਾਂ”।

ਆਈਐਨਐਕਸ ਮੀਡੀਆ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਮੁੱਢਲੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਸੀਬੀਆਈ ਅਧਿਕਾਰੀ ਮੰਗਲਵਾਰ ਨੂੰ ਚਿਦੰਬਰਮ ਦੇ ਦਿੱਲੀ ਸਥਿਤ ਨਿਵਾਸ ਪਹੁੰਚੇ। ਉੱਥੇ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ‘ਚ ਬੁੱਧਵਾਰ ਸਵੇਰੇ ਉਨ੍ਹਾਂ ਦੀ ਅਰਜ਼ੀ ‘ਤੇ ਸੁਣਵਾਈ ਹੋਣ ਤੋਂ ਪਹਿਲਾਂ ਕੋਈ ਜ਼ੋਰਜ਼ਬਰਦਸਤੀ ਨਾ ਕਰਨ ਦੀ ਅਪੀਲ ਕੀਤੀ।

ਸੀਬੀਆਈ ਦੀ ਟੀਮ ਬੁੱਧਵਾਰ ਦੀ ਸਵੇਰ ਇੱਕ ਵਾਰ ਫੇਰ ਚਿਦੰਬਰਮ ਦੇ ਨਿਵਾਸ ਪਹੁੰਚੀ ਸੀ। ਈਡੀ ਨੇ ਉਨ੍ਹਾਂ ਖਿਲਾਫ ਲੁੱਕਆਉਟ ਨੋਟਿਸ ਕਾਰੀ ਕੀਤਾ ਹੈ। 

Related posts

ਜ਼ਮੀਨ ਘੁਟਾਲੇ ਮਾਮਲੇ ‘ਚ ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਅੱਜ ਅਦਾਲਤ ‘ਚ ਪੇਸ਼ ਹੋ ਸਕਦੇ ਹਨ

On Punjab

ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ 96 ਲੱਖ ਰੁਪਏ ਦਾ ਸੋਨਾ ਬਰਾਮਦ

On Punjab

ਰਾਜਾ ਰਘੂਵੰਸ਼ੀ ਕਤਲ ਕੇਸ: ਮੇਘਾਲਿਆ ਪੁਲੀਸ ਵੱਲੋਂ ਦੋ ਹੋਰ ਗ੍ਰਿਫ਼ਤਾਰ

On Punjab