PreetNama
ਸਮਾਜ/Social

ਚਾਰਧਾਮ ਯਾਤਰਾ ‘ਤੇ ਜਾ ਰਹੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, ਗੱਡੀ ਖੱਡ ‘ਚ ਡਿੱਗਣ ਕਾਰਨ 5 ਦੀ ਮੌਤ

ਉਤਰਾਖੰਡ ‘ਚ ਐਤਵਾਰ ਸਵੇਰੇ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਧਾਮ ਦੇ ਕਿਵਾੜ ਖੁੱਲ੍ਹਦੇ ਹੀ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦਾ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗਿਆ। ਗੱਡੀ ‘ਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ।

ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੇ ਬੁਲਾਰੇ ਲਲਿਤਾ ਦਾਸ ਨੇਗੀ ਨੇ ਦੱਸਿਆ ਕਿ ਟੋਟਾ ਘਾਟੀ ਨੇੜੇ ਮਾਰੂਤੀ ਇਗਨੀਸ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਤੋਂ ਬਾਅਦ ਬਿਆਸੀ ਤੋਂ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਟੀਮ ਇੰਚਾਰਜ ਸਬ-ਇੰਸਪੈਕਟਰ ਨੀਰਜ ਚੌਹਾਨ ਦੇ ਹਵਾਲੇ ਨਾਲ ਦੱਸਿਆ ਕਿ ਉਕਤ ਗੱਡੀ ‘ਚ 5 ਵਿਅਕਤੀ ਸਵਾਰ ਸਨ। ਸਾਰੇ ਮਰ ਚੁੱਕੇ ਹਨ। ਟੀਮ ਵੱਲੋਂ ਇੱਕ ਲਾਸ਼ ਨੂੰ ਰੋਡ ਹੈੱਡ ‘ਤੇ ਲਿਆਂਦਾ ਗਿਆ ਹੈ। ਬਾਕੀ 4 ਲਾਸ਼ਾਂ ਨੂੰ ਵੀ ਟੋਏ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹੈ। ਵਿਸਤ੍ਰਿਤ ਵਰਣਨ ਦੀ ਉਡੀਕ ਕੀਤੀ ਜਾ ਰਹੀ ਹੈ।

Related posts

ਵਰਧਾ ‘ਚ ਪੁਲ਼ ਤੋਂ ਕਾਰ ਡਿੱਗਣ ਕਾਰਨ BJP MLA ਦੇ ਪੁੱਤ ਸਮੇਤ ਸੱਤ ਵਿਦਿਆਰਥੀਆਂ ਦੀ ਦਰਦਨਾਕ ਮੌਤ, PM ਨੇ ਕੀਤਾ ਮੁਆਵਜ਼ੇ ਦਾ ਐਲਾਨ

On Punjab

ਕੁਦਰਤ (ਕਵਿਤਾ)

Pritpal Kaur

ਨਦੀਆਂ ’ਚ ਪਾਣੀ ਦੇ ਪੱਧਰ ’ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ

On Punjab