PreetNama
ਸਿਹਤ/Health

ਘਰ ’ਚ ਇਨ੍ਹਾਂ ਥਾਂਵਾਂ ਦੀ ਸਾਫ-ਸਫ਼ਾਈ ਨੂੰ ਨਾ ਕਰੋ ਨਜ਼ਰਅੰਦਾਜ਼, ਜੋ ਬਣ ਸਕਦੀ ਹੈ ਬਿਮਾਰੀਆਂ ਦਾ ਕਾਰਨ

ਸਾਡੇ ਘਰ ’ਚ ਕੁਝ ਥਾਂਵਾਂ ਅਜਿਹੀਆਂ ਹੁੰਦੀਆਂ ਹਨ, ਜਿਥੇ ਬੈਕਟੀਰੀਆ ਸਭ ਤੋਂ ਵੱਧ ਅਤੇ ਤੇਜ਼ੀ ਨਾਲ ਫੈਲਦਾ ਹੈ। ਜੇਕਰ ਇਨ੍ਹਾਂ ਥਾਂਵਾਂ ਦੀ ਸਹੀ ਤਰੀਕੇ ਨਾਲ ਸਾਫ-ਸਫ਼ਾਈ ਨਾ ਕੀਤੀ ਜਾਵੇ ਤਾਂ ਇਹ ਬਿਮਾਰੀਆਂ ਦਾ ਘਰ ਵੀ ਬਣ ਸਕਦੀ ਹੈ। ਟਾਈਫਾਈਡ, ਫੂਡ ਪੁਆਜ਼ਨਿੰਗ ਜਿਹੀਆਂ ਬਿਮਾਰੀਆਂ ਕਈ ਵਾਰ ਇਸੀ ਅਣਗਹਿਲੀ ਕਾਰਨ ਫੈਲਦੀਆਂ ਹਨ। ਤਾਂ ਆਓ ਜਾਣਦੇ ਹਾਂ ਘਰ ਦੀਆਂ ਕਿਹੜੀਆਂ ਥਾਂਵਾਂ ’ਤੇ ਲੁਕੇ ਹੋ ਸਕਦੇ ਹਨ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂ?

ਕਿਚਨ
ਕਿਚਨ ’ਚ ਸਭ ਤੋਂ ਵੱਧ ਗੰਦਗੀ ਹੁੰਦੀ ਹੈ। ਖਾਣਾ ਪਕਾਉਣ ਤੋਂ ਲੈ ਕੇ ਉਸਦੀ ਵੇਸਟ ਅਤੇ ਖ਼ਰਾਬ ਫੂਡ ਤਕ ਨੂੰ ਕਿਚਨ ’ਚ ਹੀ ਡਿਸਪੋਜ਼ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਚੁੱਲ੍ਹੇ ਦੀ ਦਾਲ, ਸਬਜ਼ੀ ਡਿੱਗਣਾ, ਦੀਵਾਰਾਂ ’ਤੇ ਮਸਾਲੇ, ਤੇਲ ਆਦਿ ਦੇ ਛਿੱਟੇ ਤੇ ਦਾਗ ਵੀ ਲੱਗਦੇ ਰਹਿੰਦੇ ਹਨ। ਇਸ ਲਈ ਕਿਚਨ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਸਫ਼ਾਈ ਨਾ ਹੋਣ ਨਾਲ ਕੀੜੀਆਂ, ਕਾਕਰੋਚ, ਚੂਹੇ ਘਰ ’ਚ ਆਪਣੀ ਥਾਂ ਬਣਾਉਣ ਲੱਗਦੇ ਹਨ। ਜੋ ਬੇਸ਼ੱਕ ਬਿਮਾਰੀਆਂ ਵਧਾਉਣ ਦਾ ਹੀ ਕੰਮ ਕਰਦੇ ਹਨ। ਤਾਂ ਰੋਜ਼ਾਨਾ ਖਾਣਾ ਬਣਾਉਣ ਤੋਂ ਬਾਅਦ ਸਟੋਵ, ਉਸ ਨਾਲ ਲੱਗੀ ਕੰਧ, ਸਾਫ ਕਰਨ ਵਾਲੇ ਕੱਪੜੇ ਨੂੰ ਜ਼ਰੂਰ ਸਾਫ ਕਰੋ। ਹਾਂ ਚਿਮਨੀ, ਮਾਈਕ੍ਰੋਵੇਵ, ਮਿਕਸਰ ਗ੍ਰਾੲੀਂਡਰ, ਐਗਜ਼ਾਸਟ ਫੈਨ ਦੀ ਹਫ਼ਤੇ ’ਚ ਇਕ ਵਾਰ ਸਫ਼ਾਈ ਕੀਤੀ ਜਾ ਸਕਦੀ ਹੈ।
ਸਿੰਕ
ਕਿਚਨ ਤੋਂ ਬਾਅਦ ਸਭ ਤੋਂ ਵੱਧ ਜ਼ਰਮਸ ਸਿੰਕ ’ਤੇ ਰਹਿੰਦੇ ਹਨ। ਗੰਦੇ ਬਰਤਨ ਰੱਖਣ, ਸਬਜ਼ੀਆਂ, ਫਲ਼ਾਂ ਦਾ ਟੁੱਕੜਾ ਫਸ ਜਾਣ ਕਾਰਨ ਉਸ ’ਚ ਜਰਮਸ ਦਾ ਅਟੈਕ ਹੋਣ ਲੱਗਦਾ ਹੈ। ਤਾਂ ਬਰਤਨ ਧੋਣ ਤੋਂ ਬਾਅਦ ਇਸਨੂੰ ਜ਼ਰੂਰ ਸਾਫ਼ ਕਰ ਲਓ। ਇਹ ਵੀ ਧਿਆਨ ਰੱਖੋ ਕਿ ਇਹ ਥਾਂ ਹਰ ਸਮੇਂ ਗਿੱਲੀ ਨਾ ਰਹੇ ਕਿਉਂਕਿ ਨਮੀ ਵੀ ਬੈਕਟੀਰੀਆ ਫੈਲਣ ਦਾ ਕਾਰਨ ਬਣਦੀ ਹੈ।

ਬਾਥਰੂਮ

 

ਬਾਥਰੂਮ ’ਚ ਨਮੀ ਦੇ ਨਾਲ ਹੁੰਮਸ ਵੀ ਰਹਿੰਦੀ ਹੈ, ਜਿਸ ਦੇ ਚੱਲਦਿਆਂ ਬੈਕਟੀਰੀਆ ਫੈਲਣ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਸ ਲਈ ਬਾਥਰੂਮ ਦੇ ਫਰਸ਼, ਉਥੇ ਮੌਜੂਦ ਚੀਜ਼ਾਂ ਨੂੰ ਜਿੰਨਾ ਹੋ ਸਕੇ, ਸੁੱਕਾ ਤੇ ਸਾਫ਼-ਸੁਥਰਾ ਰੱਖੋ। ਕਿਤੇ ਲੀਕੇਜ ਦੀ ਪ੍ਰੋਬਲਮ ਹੈ ਤਾਂ ਉਸਨੂੰ ਠੀਕ ਕਰਵਾ ਲਓ। ਦੀਵਾਰਾਂ ਦੀ ਵੀ ਸਫ਼ਾਈ ਕਰਦੇ ਰਹੋ।

Related posts

Canada to cover cost of contraception and diabetes drugs

On Punjab

Alcohol May Benefit You: ਕੀ ਸ਼ਰਾਬ ਪੀਣ ਨਾਲ ਸਿਹਤ ਨੂੰ ਹੁੰਦਾ ਹੈ ਨੁਕਸਾਨ ? ਖ਼ਬਰ ਪੜ੍ਹ ਕੇ ਤੁਹਾਡਾ ਰਵੱਈਆ ਜਾਵੇਗਾ ਬਦਲ

On Punjab

COVID 19 ਨਾਲ ਦੇਸ਼ ‘ਚ 11ਵੀਂ ਮੌਤ, ਮਰੀਜ਼ਾਂ ਦੀ ਗਿਣਤੀ ਪਹੁੰਚੀ 500 ਤੋਂ ਪਾਰ

On Punjab