PreetNama
ਸਮਾਜ/Social

(ਗੱਲਾਂ ਦਾ ਚਸਕਾ)

(ਗੱਲਾਂ ਦਾ ਚਸਕਾ)
ਚੋਅ ਕੇ ਦੁੱਧ ਘਰਵਾਲੀ ਕਹਿੰਦੀ ਪਾਇਆ ਜਾ ਕੇ ਡੇਅਰੀ,
ਫਿਰ ਪੇਕੇ ਅਖੰਡ ਪਾਠ ਤੇ ਜਾਣਾ ਲਾਵੀਂ ਨਾ ਤੂੰ ਦੇਰੀ ।
ਦਿੱਤੀ ਲੱਤ ਸਾਈਕਲ ਨੂੰ, ਤਾਰਾ ਬਾਘੀਆਂ ਪਾਉਦਾ ਜਾਵੇ,
ਯਾਰ ਲੰਗੋਟੀਆ ਫਤਿਹ ਬੁਲਾਉਂਦਾ ਘੁੱਦਾ ਤੁਰਿਆ ਆਵੇ।
ਬਾਈ ਤਾਰਿਆ ਹਾਲ ਕੀ ਤੇਰਾ,ਕਹਿ ਕੇ ਭੁੰਜੇ ਈ ਬਹਿ ਗਿਆ
ਤਾਰਾ ਵੀ ਸਭ ਭੁੱਲ ਭੁਲਾ ਕੇ ਗੱਲਾਂ ਦੇ ਵਿੱਚ ਵਹਿ ਗਿਆ।
ਕਿੰਨਾਂ ਦੇ ਘਰ ਕੀ ਹੈ ਚਲਦਾ,ਜਾਣ ਪਿਟਾਰੇ ਖੋਲ੍ਹੀ ,
ਵਾਰੋ ਵਾਰੀ ਲੋਕਾਂ ਦੇ ਉਹ ਪੋਤੜੇ ਜਾਣ ਫਰੋਲੀ ।
ਚੰਗਾ ਮੈਂ ਹੁਣ ਚੱਲਦਾਂ,ਕਿਸੇ ਤੋਂ ਆਪਾ ਨੇ ਕੀ ਲੈਣਾਂ,
ਸਰਪੰਚ ਕੇ ਮੱਥਾ ਟੇਕ ਕੇ ਆਉਣਾ ਭੋਗ ਉਨ੍ਹਾ ਦੇ ਪੈਣਾਂ।
ਭੋਗ ਤੋਂ ਆਇਆ ਯਾਦ, ਪੈ ਗਈ ਹੱਥਾਂ ਪੈਰਾਂ ਦੀ,
ਤਾਰੇ ਭਜਾਇਆ ਸਾਈਕਲ ਭਮੀਰੀ ਬਣਾ ਤੀ ਟਾਇਰਾਂ ਦੀ।
ਹਫਿਆ ਹੋਇਆ ਜਦ ਸੀ ਤਾਰਾ ਆਣ ਦਰਾਂ ਤੇ ਵੜਿਆ,
ਵਿਹੜੇ ਬੈਠੀ ਪਾਰੋ ਦਾ ਪਿਆ ਸੀ ਪਾਰਾ ਚੜਿਆ।
ਸਾਈਕਲ ਕੰਧ ਨਾਲ ਲਾਇਆ ਉਹਨੇ ਬਚਦੇ ਬਚਦੇ ਨੇ,
ਘਰੇ ਮਹਾਂਭਾਰਤ ਕਰਵਾਤਾ ਉਏ ਗੱਲਾਂ ਦੇ ਚਸਕੇ ਨੇ।
(ਰਣਧੀਰ ਸਿੰਘ ਮਾਹਲਾ 9592966716)

Related posts

‘ਦਿੱਲੀ ‘ਚ ਇਕੱਲਿਆਂ ਲੜਾਂਗੇ ਚੋਣ’, ਕੇਜਰੀਵਾਲ ਦਾ ਐਲਾਨ; ਨਹੀਂ ਹੋਵਗਾ AAP-ਕਾਂਗਰਸ ਦਾ ਗਠਜੋੜ

On Punjab

ਜਲਦ ਟੈਕਸ ਫਾਈਲ ਨਾ ਕਰਨ ਵਾਲੇ ਕੈਨੇਡੀਅਨਾਂ ਨੂੰ ਬੈਨੇਫਿਟਜ਼ ਤੋਂ ਧੁਆਉਣੇ ਪੈ ਸਕਦੇ ਹਨ ਹੱਥ : ਸੀਆਰਏ

On Punjab

ਅਪਰੇਸ਼ਨ ਸੀਲ: ਗੁਆਂਢੀ ਸੂਬਿਆਂ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ

On Punjab