PreetNama
ਖਾਸ-ਖਬਰਾਂ/Important News

ਗ੍ਰੀਨਲੈਂਡ ਖਰੀਦਣਾ ਚਾਹੁੰਦੇ ਸੀ ਟਰੰਪ, ਅੱਗੋਂ ਮਿਲਿਆ ਕਰਾਰਾ ਜਵਾਬ

ਕੋਪਨਹੈਗਨ: ਗ੍ਰੀਨਲੈਨਡ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਕਿ ਉਨ੍ਹਾਂ ਦਾ ਦੀਪ ਵਪਾਰ ਲਈ ਖੁੱਲ੍ਹਾ ਹੈ ਪਰ ਵਿਕਾਊ ਨਹੀਂ। ਟਰੰਪ ਨੇ ਗ੍ਰੀਨਲੈਂਡ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਸੀ। ਵਾਸ਼ਿੰਗਟਨ ਪੋਸਟ ਮੁਤਾਬਕ, ਟਰੰਪ ਇਸ ਬਾਰੇ ਕਾਫੀ ਗੰਭੀਰ ਵੀ ਹਨ। ਇਸ ਬਾਰੇ ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਸਲਾਹਕਾਰਾਂ ਨਾਲ ਗੱਲਬਾਤ ਕੀਤੀ ਹੈ। ਸਤੰਬਰ ‘ਚ ਟਰੰਪ ਕੋਪਨਹੈਗਨ ਦਾ ਦੌਰਾ ਕਰਨਗੇ। ਯਾਦ ਰਹੇ ਗ੍ਰੀਨਲੈਂਡ ਡੈਨਮਾਰਕ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ।

ਟਰੰਪ ਦੀ ਇਸ ਯੋਜਨਾ ਨੂੰ ਡੈਨਮਾਰਕ ਦੇ ਕਈ ਨੇਤਾਵਾਂ ਨੇ ਖਾਰਜ ਕਰ ਦਿੱਤਾ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਰਸ ਲੋਕੇ ਰਾਸਮੁਸੇਨ ਨੇ ਟਵੀਟ ਕਰ ਕਿਹਾ, ‘ਅਮਰੀਕੀ ਰਾਸ਼ਟਰਪਤੀ ਦੀ ਯੋਜਨਾ ਅਪਰੈਲ ਫੂਲ ਮਜ਼ਾਕ ਤੋਂ ਜ਼ਿਆਦਾ ਨਹੀਂ ਹੈ। ਇਹ ਬਕਵਾਸ ਹੈ।’

ਗ੍ਰੀਨਲੈਂਡ ਦੇ ਪ੍ਰੀਮੀਅਰ ਕਿਮ ਕਲਿਸੇਨ ਨੇ ਸਾਫ਼ ਕਿਹਾ, ‘ਸਾਡਾ ਦੀਪ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨਾਲ ਕਾਰੋਬਾਰ ਅਤੇ ਸਹਿਯੋਗ ਲਈ ਖੁੱਲ੍ਹਾ ਹੈ। ਦੀਪ ਕਿਸੇ ਵੀ ਤਰ੍ਹਾਂ ਵੇਚਿਆ ਨਹੀਂ ਜਾਵੇਗਾ।’

ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਨੂੰ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੋਵੇ। ਇਸ ਤੋਂ ਪਹਿਲਾਂ 1946 ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਹੈਰੀ ਨੇ ਡੈਨਮਾਰਕ ਨੂੰ 10 ਕਰੋੜ ਡਾਲਰ ‘ਚ ਖਰੀਦਣ ਦੀ ਕੋਸ਼ਿਸ਼ ਕੀਤੀ ਸੀ।

Related posts

ਡੀਜੀਪੀ ਵੱਲੋਂ ਮਨਦੀਪ ਸਿੱਧੂ ਦਾ ਸਨਮਾਨ

On Punjab

ਗਾਜ਼ਾ ਨੂੰ ਸੁਧਾਰਣ ਲਈ ਜੋਅ ਬਾਇਡਨ ਨੇ ਅਪਣਾਈ ਟਰੰਪ ਪ੍ਰਸ਼ਾਸਨ ਦੀ ਨੀਤੀ, ਜਾਣੋ ਕੀ ਹੈ ਅਬ੍ਰਾਹਿਮ ਸੰਧੀ

On Punjab

ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ

On Punjab