PreetNama
ਫਿਲਮ-ਸੰਸਾਰ/Filmy

ਗੋਵਿੰਦਾ ਦੀ ਭਾਣਜੀ ਤੇ ਭੱਦਾ ਕਮੈਂਟ ਕਰਨਾ ਸਿਧਾਰਥ ਨੂੰ ਪਿਆ ਭਾਰੀ, ਯੂਜਰਜ਼ ਨੇ ਇੰਝ ਲਤਾੜਿਆ

Big Boss 13 ਬਿੱਗ ਬੌਸ 13 ਵਿੱਚ ਹਰ ਢਲਦੇ ਦਿਨ ਦੇ ਨਾਲ ਟਾਸਕ ਮੁਸ਼ਕਿਲ ਹੁੰਦੇ ਜਾ ਰਹੇ ਹਨ।ਕੰਟੈਸਟੈਂਟ ਵੀ ਪੂਰੀ ਸ਼ਿੱਦਤ ਦੇ ਨਾਲ ਟਾਸਕ ਪਰਫਾਰਮ ਕਰ ਰਹੇ ਹਨ। ਟਾਸਕ ਦੇ ਦੌਰਾਨ ਆਪਣਾ ਬੈਸਟ ਦੇਣ ਦੇ ਚੱਕਰ ਵਿੱਚ ਕਈ ਵਾਰ ਸ਼ੋਅ ਵਿੱਚ ਕੰਟੈਸਟੈਂਟ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਹਨ। ਲੜਾਈਆਂ ਵਿੱਚ ਕੰਟੈਸਟੈਂਟ ਫਿਜਿਕਲ ਤੱਕ ਹੋ ਜਾਂਦੇ ਹਨ। ਤਾਂ ਕੁੱਝ ਗੁੱਸੇ ਵਿੱਚ ਦੂਜਿਆਂ ਨੂੰ ਲੈ ਕੇ ਪਰਸਨਲ ਕਮੈਂਟਸ ਵੀ ਕਰ ਦਿੰਦੇ ਹਨ।

ਅਜਿਹਾ ਹੀ ਕੁੱਝ ਸ਼ਨੀਵਾਰ ਦੇ ਐਪੀਸੋਡ ਵਿੱਚ ਵੀ ਦੇਖਣ ਨੂੰ ਮਿਲਿਆ।ਦਰਅਸਲ, ਟਾਸਕ ਦੇ ਦੌਰਾਨ ਆਰਤੀ ਸਿੰਘ ਸਿਧਾਰਥ ਡੇਅ ਦਾ ਹੱਥ ਛੁੜਵਾਉਣ ਦੇ ਲਈ ਉਨ੍ਹਾਂ ਤੇ ਮਿਰਚੀ ਤੋਂ ਲੈ ਕੇ ਸਰਫ ਤੱਕ ਕਈ ਚੀਜਾਂ ਪਾਉਂਦੀਆਂ ਹਨ।ਗੁੱਸੇ ਵਿੱਚ ਸਿਧਾਰਥ ਡੇਅ ਆਰਤੀ ਦੇ ਬਾਰੇ ਵਿੱਚ ਅਪਮਾਨਜਨਕ ਕਮੈਂਟ ਕਰ ਦਿੰਦੇ ਹਨ।ਜਿਸ ਤੇ ਆਰਤੀ ਕਾਫੀ ਗੁੱਸਾ ਹੁੰਦੀ ਹੈ। ਆਰਤੀ ਸਿਧਾਰਥ ਡੇਅ ਤੇ ਹੱਥ ਚੁੱਕਣ ਦੀ ਧਮਕੀ ਦਿੰਦੇ ਹੋਏ ਕਹਿੰਦੀ ਹੈ ਕਿ ਉਨ੍ਹਾਂ ਦੇ ਭਰਾ ਨੇ ਕਿਹਾ ਸੀ ਕਿ ਜੋ ਬਦਤਮੀਜੀ ਕਰੇ ਉਸਦਾ ਮੂੰਹ ਤੋੜ ਦੇਣਾ ਅਸੀਂ ਭਰ ਦੇਵਾਂਗੇ 2 ਕਰੋੜ ਦਾ ਫਾਈਨ।

ਸੋਸ਼ਲ ਮੀਡੀਆ ਸਿਧਾਰਥ ਦੇ ਵਰਤਾਅ ਤੇ ਲੋਕ ਉਨ੍ਹਾਂ ਨੂੰ ਕੀ ਕਹਿ ਰਹੇ ਹਨ ? ਸਿਧਾਰਥ ਡੇਅ ਦਾ ਆਰਤੀ ਤੇ ਪਰਸਨਲ ਕਮੈਂਟ ਕਰਨਾ ਫੈਨਜ਼ ਨੂੰ ਬਿਲਕੁਲ ਪਸੰਦ ਨਹੀਂ ਆਇਆ। ਸੋਸ਼ਲ ਮੀਡੀਆ ਤੇ ਫੈਨਜ਼ ਸਿਧਾਰਥ ਡੇਅ ਤੇ ਆਪਣੀ ਭੜਾਸ ਕੱਢ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਟੈਲੀਵਿਜਨ ਤੇ ਇੱਕ ਲੜਕੀ ਦੇ ਨਾਲ ਗਲਤ ਵਰਤਾਅ ਕਰਨ ਦੇ ਲਈ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।ਇੱਕ ਯੂਜਰ ਨੇ ਲਿਖਿਆ ‘ ਇੱਕ ਨੰਬਰ ਦਾ ਬੇਕਾਰ ਇੰਨਸਾਨ ਹੈ, ਉਨ੍ਹਾਂ ਨੂੰ ਬਿੱਗ ਬੌਸ ਦੇ ਘਰ ਤੋਂ ਬਾਹਰ ਕੱਢ ਦੇਣਾ ਚਾਹੀਦਾ।ਉੱਥੇ ਕੁੱਝ ਯੂਜਰਜ਼ ਸਿਧਾਰਥ ਡੇਅ ਨੂੰ ਘਟੀਆ ਦੱਸ ਰਹੇ ਹਨ।

Related posts

ਕਸ਼ਮੀਰ ’ਚ ਧਾਰਮਿਕ ਸਥਾਨਾਂ ’ਚ ਇਬਾਦਤ ਕਰਦੀ ਦਿਖੀ ਸਾਰਾ ਅਲੀ ਖ਼ਾਨ, ਤਸਵੀਰਾਂ ਦੇਖ ਪ੍ਰਸ਼ੰਸਕ ਕਰ ਰਹੇ ਤਾਰੀਫ

On Punjab

ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ਵਿਚ ਭੂਮੀ ਪੇਡਨੇਕਰ ਕਰੇਗੀ ਇਹ ਨੇਕ ਕੰਮ, ਹੋ ਰਹੀ ਹੈ ਤਾਰੀਫ

On Punjab

ਕਰੀਨਾ ਕਪੂਰ ਨੂੰ Troll ਕਰਨ ਵਾਲਿਆਂ ’ਤੇ ਭੜਕੀ ਤਾਪਸੀ ਪੰਨੂ, ਅਦਾਕਾਰਾ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਹੀ ਇਹ ਗੱਲ

On Punjab