66.13 F
New York, US
September 21, 2026
PreetNama
ਖਬਰਾਂ/News

ਗੁਰਪੁਰਬ ਮੌਕੇ ਗੁਰਦੁਆਰੇ ‘ਚ ‘ਅੰਨ੍ਹੇਵਾਹ’ ਫਾਇਰਿੰਗ, ਵੀਡੀਓ ਵਾਇਰਲ

ਚੰਡੀਗੜ੍ਹ: ਹਰਿਆਣਾ ਦੇ ਫ਼ਤਿਹਾਬਾਦ ਵਿੱਚ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਸਥਾਨਕ ਲੋਕਾਂ ਨੇ ਅਜੀਬ ਰਸਮ ਨਿਭਾਈ, ਜੋ ਹੋਰਾਂ ਲਈ ਘਾਤਕ ਵੀ ਹੋ ਸਕਦੀ ਸੀ। ਗੁਰਪੁਰਬ ਤੋਂ ਪਹਿਲਾਂ ਜ਼ਿਲ੍ਹੇ ਦੇ ਕਸਬੇ ਭੂਨਾ ਦੇ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਦਰਜਨ ਲੋਕਾਂ ਨੇ ਬੰਦੂਕਾਂ ਤੇ ਪਿਸਤੌਲਾਂ ਨਾਲ ਸਲਾਮੀ ਦੇ ਕੇ ਗੁਰੂ ਘਰ ਦੀ ਸ਼ਾਨ ਵਧਾਉਣ ਦੀ ਸੋਚੀ।

ਵੀਡੀਓ ਤਿੰਨ ਦਿਨ ਪੁਰਾਣੀ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਅਰਦਾਸ ਹੋਣ ਉਪਰੰਤ ਜੈਕਾਰਾ ਬੁਲਾਏ ਜਾਣ ਮਗਰੋਂ ਤਕਰੀਬਨ ਦਰਜਨ ਵਿਅਕਤੀਆਂ ਨੇ ਬੰਦੂਕਾਂ ਉਤਾਂਹ ਵੱਲ ਤਾਣ ਲਈਆਂ। ਪਿਸਤੌਲਾਂ ਤੇ ਵੱਖ-ਵੱਖ ਬੰਦੂਕਾਂ ਨਾਲ ਲੈਸ ਸ਼ਰਧਾਲੂਆਂ ਨੇ ਠਾਹ-ਠਾਹ ਕਈ ਫਾਇਰ ਕੀਤੇ।

ਇਹ ਸਭ ਉਦੋਂ ਹੋ ਰਿਹਾ ਸੀ ਜਦੋਂ ਗੁਰੂ ਘਰ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਸਲਾਮੀ ਦੇਣ ਵਾਲਿਆਂ ਪਿੱਛੇ ਸੰਗਤ ਹੱਥ ਜੋੜ ਖੜ੍ਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪਰ ਪੁਲਿਸ ਇਸ ਪੂਰੇ ਮਾਮਲੇ ਤੋਂ ਬੇਖ਼ਬਰ ਹੈ ਅਤੇ ਹੁਣ ਗੁਰੂਘਰ ਦੇ ਪ੍ਰਬੰਧਕ ਵੀ ਕੁਝ ਬੋਲਣ ਤੋਂ ਪਾਸਾ ਵੱਟ ਰਹੇ ਹਨ।

Related posts

ਹਿਮਾਲਿਆ ਖੇਤਰ ‘ਚ ਕਦੇ ਵੀ ਆ ਸਕਦੈ ਵੱਡਾ ਭੂਚਾਲ, ਵਿਗਿਆਨੀਆਂ ਦਾ ਦਾਅਵਾ- ਹੋਵੇਗੀ ਭਾਰੀ ਤਬਾਹੀ

On Punjab

Son Of Sardar ਦੇ ਨਿਰਦੇਸ਼ਕ Ashwni Dhir ਦੇ ਬੇਟੇ ਦੀ ਸੜਕ ਹਾਦਸੇ ‘ਚ ਮੌਤ, ਡਰਾਈਵਿੰਗ ਕਰ ਰਿਹਾ ਦੋਸਤ ਗ੍ਰਿਫ਼ਤਾਰ

On Punjab

ਬ੍ਰਿਟੇਨ ਦੀ ਔਰਤ ਨੂੰ ਘਰ ਦੇ ਫਰਸ਼ ਹੇਠਾਂ ਮਿਲਿਆ ਇੰਨਾ ਪੁਰਾਣਾ ਚਾਕਲੇਟ ਦਾ ਰੈਪਰ ਜਾਣ ਕੇ ਹੋ ਜਾਓਗੇ ਹੈਰਾਨ

On Punjab