PreetNama
ਖਬਰਾਂ/News

ਗੁਰਪੁਰਬ ਮੌਕੇ ਗੁਰਦੁਆਰੇ ‘ਚ ‘ਅੰਨ੍ਹੇਵਾਹ’ ਫਾਇਰਿੰਗ, ਵੀਡੀਓ ਵਾਇਰਲ

ਚੰਡੀਗੜ੍ਹ: ਹਰਿਆਣਾ ਦੇ ਫ਼ਤਿਹਾਬਾਦ ਵਿੱਚ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਸਥਾਨਕ ਲੋਕਾਂ ਨੇ ਅਜੀਬ ਰਸਮ ਨਿਭਾਈ, ਜੋ ਹੋਰਾਂ ਲਈ ਘਾਤਕ ਵੀ ਹੋ ਸਕਦੀ ਸੀ। ਗੁਰਪੁਰਬ ਤੋਂ ਪਹਿਲਾਂ ਜ਼ਿਲ੍ਹੇ ਦੇ ਕਸਬੇ ਭੂਨਾ ਦੇ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਦਰਜਨ ਲੋਕਾਂ ਨੇ ਬੰਦੂਕਾਂ ਤੇ ਪਿਸਤੌਲਾਂ ਨਾਲ ਸਲਾਮੀ ਦੇ ਕੇ ਗੁਰੂ ਘਰ ਦੀ ਸ਼ਾਨ ਵਧਾਉਣ ਦੀ ਸੋਚੀ।

ਵੀਡੀਓ ਤਿੰਨ ਦਿਨ ਪੁਰਾਣੀ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਅਰਦਾਸ ਹੋਣ ਉਪਰੰਤ ਜੈਕਾਰਾ ਬੁਲਾਏ ਜਾਣ ਮਗਰੋਂ ਤਕਰੀਬਨ ਦਰਜਨ ਵਿਅਕਤੀਆਂ ਨੇ ਬੰਦੂਕਾਂ ਉਤਾਂਹ ਵੱਲ ਤਾਣ ਲਈਆਂ। ਪਿਸਤੌਲਾਂ ਤੇ ਵੱਖ-ਵੱਖ ਬੰਦੂਕਾਂ ਨਾਲ ਲੈਸ ਸ਼ਰਧਾਲੂਆਂ ਨੇ ਠਾਹ-ਠਾਹ ਕਈ ਫਾਇਰ ਕੀਤੇ।

ਇਹ ਸਭ ਉਦੋਂ ਹੋ ਰਿਹਾ ਸੀ ਜਦੋਂ ਗੁਰੂ ਘਰ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਸਲਾਮੀ ਦੇਣ ਵਾਲਿਆਂ ਪਿੱਛੇ ਸੰਗਤ ਹੱਥ ਜੋੜ ਖੜ੍ਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪਰ ਪੁਲਿਸ ਇਸ ਪੂਰੇ ਮਾਮਲੇ ਤੋਂ ਬੇਖ਼ਬਰ ਹੈ ਅਤੇ ਹੁਣ ਗੁਰੂਘਰ ਦੇ ਪ੍ਰਬੰਧਕ ਵੀ ਕੁਝ ਬੋਲਣ ਤੋਂ ਪਾਸਾ ਵੱਟ ਰਹੇ ਹਨ।

Related posts

Pakistan Economic Crisis : ਪਾਕਿਸਤਾਨ ‘ਚ ਹੋਰ ਵਧ ਸਕਦੀ ਹੈ ਮਹਿੰਗਾਈ, ਪਾਕਿ ਵਿੱਤ ਮੰਤਰਾਲੇ ਨੇ ਦਿੱਤੀ ਚਿਤਾਵਨੀ

On Punjab

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰੱਖਿਆ ਸ਼ਹੀਦ ਭਗਤ ਸਿੰਘ ਚਿਲਡਰਨ ਫਰੈਂਡਲੀ ਪਾਰਕ ਦਾ ਨੀਂਹ ਪੱਥਰ

Pritpal Kaur

ਅਮਰੀਕਾ ਦੇ ਨਿਊਜਰਸੀ `ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Pritpal Kaur