60.15 F
New York, US
May 16, 2024
PreetNama
ਸਿਹਤ/Health

ਗੁਣਾ ਦਾ ਖ਼ਜ਼ਾਨਾ ਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਦਹੀਂ, ਜਾਣੋ ਇਸ ਨੂੰ ਰੋਜ਼ ਖਾਣ ਦੇ ਫ਼ਾਇਦੇ

ਦਹੀਂ ਪੌਸ਼ਕ ਤੱਤਾਂ ਦਾ ਇਕ ਪਾਵਰਹਾਊਸ ਹੈ, ਜਿਸ ਨੂੰ ਰੋਜ਼ਾਨਾ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਹ ਫਾਰਮੈਂਟੇਸ਼ਨ ਪ੍ਰਕਿਰਿਆ ਨਾਲ ਬਣਦਾ ਹੈ, ਜਿਸ ’ਚ ਲੈਕਟੋਬੈਸਿਲਸ ਐੱਸਪੀ, ਲੈਕਟੋਕੋਕਸ ਐੱਸਪੀ ਤੇ ਸਟ੍ਰੈਪਟੋਕਾਕਸ ਐੱਸਪੀ ਵਰਗੇ ਬੈਕਟੀਰੀਆ ਸ਼ਾਮਲ ਹੁੰਦੇ ਹਨ। ਇਹ ਬੈਕਟੀਰੀਆ ਦੁੱਧ ’ਚ ਲੈਕਟੋਜ਼ ਨੂੰ ਲੈਕਟਿਕ ਐਸਿਡ ’ਚ ਤਬਦੀਲ ਕਰ ਦਿੰਦਾ ਹੈ, ਜਿਸ ਕਾਰਨ ਦਹੀਂ ਦਾ ਵਿਸ਼ੇਸ਼ ਖੱਟਾ ਸਵਾਦ ਮਿਲਦਾ ਹੈ। ਆਓ ਜਾਣਦੇ ਹਾਂ ਕਿ ਰੋਜ਼ਾਨਾ ਦਹੀਂ ਖਾਣ ਦੇ ਕੁਝ ਫ਼ਾਇਦੇ।

ਪਾਚਨ ’ਚ ਸੁਧਾਰ

ਰੋਜ਼ਾਨਾ ਖ਼ੁਰਾਕ ’ਚ ਦਹੀਂ ਸ਼ਾਮਲ ਕਰਨ ਦਾ ਸਭ ਤੋਂ ਵੱਡਾ ਕਾਰਨ ਪਾਚਨ ’ਚ ਸੁਧਾਰ ਕਰਨ ਵਿੱਚ ਇਸ ਦੀ ਚੰਗੀ ਭੂਮਿਕਾ ਨਿਭਾਉਣਾ ਹੈ। ਪ੍ਰੋਬਾਇਊਟਿਕ ਫੂਡ ਦੇ ਰੂਪ ’ਚ ਦਹੀਂ ਵਿੱਚ ਜੀਵਿਤ ਮਾਈਕ੍ਰੋਆਗਨਿਜ਼ਮ ਹੁੰਦੇ ਹਨ, ਜੋ ਪੇਟ ਦੇ ਐਸਿਡ ਪੱਧਰ ’ਚ ਸਤੁੰਲਨ ਬਣਾਏ ਰੱਖਣ ’ਚ ਮਦਦ ਕਰਦਾ ਹੈ, ਜਿਸ ਲਈ ਇਹ ਬਦਹਜ਼ਮੀ ਲਈ ਇਕ ਪ੍ਰਭਾਵੀ ਉਪਾਅ ਬਣ ਜਾਂਦਾ ਹੈ।

ਹੱਡੀਆਂ ਲਈ ਫ਼ਾਇਦੇਮੰਦ

ਦਹੀਂ ਹੱਡੀਆਂ ਨੂੰ ਤੰਦਰੁਸਤ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਕੈਲਸ਼ੀਅਮ ਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਜੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਤੱਤ ਹੈ। ਦਹੀਂ ਦੇ ਨਿਯਮਿਤ ਸੇਵਨ ਨਾਲ ਫ੍ਰੈਕਚਰ ਤੇ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਗਠੀਆ ਤੇ ਆਸਿਟ ਓਸਟੀਓਪਰੋਸਿਸ ਦਾ ਖ਼ਤਰਾ ਘੱਟ ਸਕਦਾ ਹੈ।

ਦਿਲ ਨੂੰ ਬਣਾਉਂਦਾ ਸਿਹਤਮੰਦ

ਦਹੀਂ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ। ਫੈਟ ਦੀ ਮਾਤਰਾ ਦੇ ਬਾਵਜੂਦ, ਦਹੀ ਐੱਚਡੀਐੱਲ ਜਾਂ ਚੰਗੇ ਕੋਲੇਸਟ੍ਰੋਲ ਨੂੰ ਵਧਾ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਕੇ ਦਿਲ ਨੂੰ ਠੀਕ ਰੱਖਣ ’ਚ ਮਦਦ ਕਰਦਾ ਹੈ।

ਭਾਰ ਕੰਟਰੋਲ ਕਰਨ ’ਚ ਕਾਰਗਰ

ਦਹੀਂ ਦਾ ਇਕ ਹੋਰ ਮਹੱਤਵਪੂਰਨ ਫ਼ਾਇਦਾ ਭਾਰ ਕੰਟਰੋਲ ਕਰਨ ’ਚ ਇਸ ਦਾ ਯੋਗਦਾਨ ਹੁੰਦਾ ਹੈ। ਦਹੀਂ ’ਚ ਭਾਰੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ

Related posts

ਕੀ Lockdown ਨਾਲ ਕਰੋਨਾ ਹੋ ਜਾਵੇਗਾ ਖਤਮ?

On Punjab

ਭਾਰ ਘਟਾਉਣ ਦੀ ਨਵੀਂ ਮਾਡਰਨ ਟੈਕਨੀਕ

On Punjab

ਜਾਣੋ Vitamin C ਦੀ ਕਮੀ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਹੈ ਜ਼ਰੂਰੀ ?

On Punjab