PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੁਜਰਾਤ: ਰਾਜਕੋਟ ਵਿਚ ਐਟਲਾਂਟਿਸ ਬਿਲਡਿੰਗ ’ਚ ਅੱਗ ਲੱਗੀ, ਤਿੰਨ ਮੌਤਾਂ ਇਕ ਜ਼ਖ਼ਮੀ

ਰਾਜਕੋਟ- ਗੁਜਰਾਤ ਦੇ ਰਾਜਕੋਟ ਵਿਚ ਅੱਜ ਸਵੇਰੇ ਐਟਲਾਂਟਿਸ ਬਿਲਡਿੰਗ ਵਿਚ ਅੱਗ ਲੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਜ਼ਖ਼ਮੀ ਦੱਸਿਆ ਜਾਂਦਾ ਹੈ।

ਅੱਗ ਲੱਗਣ ਸਬੰਧੀ ਸੂਚਨਾ ਮਿਲਦੇ ਹੀ ਰਾਜਕੋਟ ਫਾਇਰ ਤੇ ਐਮਰਜੈਂਸੀ ਸੇਵਾਵਾਂ ਦੇ ਕਰਮੀ ਅੱਗ ਬੁਝਾਉਣ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਏ।  q ਐੱਸਪੀ ਬੀਜੇ ਚੌਧਰੀ ਨੇ ਇਸ ਘਟਨਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਤੇ ਇਕ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ। ਫਲੈਟ ਵਿਚ ਰਹਿ ਰਹੇ ਸਾਰੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ।’’

ਅਧਿਕਾਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਬਿਲਡਿੰਗ ਵਿਚ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਲੱਗੀ। ਅਧਿਕਾਰੀ ਨੇ ਕਿਹਾ, ‘‘ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਹਾਲਾਤ ਕੰਟਰੋਲ ਵਿਚ ਹਨ।’’ ਹੋਰ ਵੇਰਵਿਆਂ ਦੀ ਉਡੀਕ ਹੈ।

Related posts

ਅਮਰੀਕਾ ਦੇ ਫਿਲਾਡੇਲਫੀਆ ‘ਚ ਬਾਰ ਦੇ ਬਾਹਰ ਅੰਨ੍ਹੇਵਾਹ ਗੋਲ਼ੀਬਾਰੀ, 12 ਲੋਕ ਜ਼ਖ਼ਮੀ

On Punjab

ਖੱਤਰੀ ਸਭਾ ਜ਼ਿਲਾ ਬਰਨਾਲਾ ਵੱਲੋਂ ਭਰਤੀ ਮੁਹਿੰਮ ਨਾਲ ਜੁੜਨ ਦਾ ਐਲਾਨ

On Punjab

ਸਿਆਟਲ ਦੇ ਗੁਰਦੁਆਰੇ ‘ਚ ਅੱਗ, ਦੋ ਸੇਵਾਦਾਰ ਜ਼ਖ਼ਮੀ

On Punjab