PreetNama
ਸਮਾਜ/Social

ਗੀਤ ਹੀਰ

ਗੀਤ ਹੀਰ
ਭੁੱਲ ਗਏ ਆ ਵਿਰਸਾ ਆਪਣਾ
ਗਾਉਦੇ ਨੇ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਵੇਖ ਕੇ ਹੀਰ ਸਲੇਟੀ
ਦੱਸਦੇ ਆ ਧੀ ਬਿਗਾਨੀ ।
ਆਪਣੇ ਤੇ ਜਦ ਬਣਦੀ ਆ
ਫਿਰ ਕੀ ਆ ਦੱਸ ਪਰੇਸ਼ਾਨੀ ।
ਭੁੱਲੇ ਗਏ ਆ ਖੰਡਾ ਬਾਟਾ
ਪਰ ਨਾਂ ਮਿਰਜੇ ਦੇ ਤੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਸਾਰੇ ਆ ਮਿਰਜੇ ਰਾਂਝੇ
ਦਿਸਦਾ ਨਾ ਭਗਤ ਸਰਾਭਾ ।
ਇਸ਼ਕ ਦੇ ਪੱਟੇ ਸਾਰੇ
ਬੱਚਾ ਤੇ ਕੀ ਆ ਬਾਬਾ ।
ਭੁੱਲ ਗਏ ਆ ਖੋਪੜ ਲੱਥੇ
ਪਰ ਨਾਂ ਪੱਟ ਦਿਆਂ ਚੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਪੁਰਜਾ ਤੇ ਕਹਿਣ ਪਟੋਲਾ
ਵਾਲਿਉ ਸੁਣ ਲਉ ਆੜੀ।
ਥੌਡੀ ਵੀ ਓਸੇ ਰਸਤੇ
ਜਾਣੀ ਧੀ ਭੈਣ ਪਿਆਰੀ।
ਰੱਬੀਆ ਕਹੇ ਚੇਤੇ ਰੱਖਿਓ
ਲੱਭਦੇ ਜੋ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ
ਦੁੱਖ ਕਾਹਦਾ ਵੀਰਾਂ ਨੂੰ ।

ਸੁਣਿਓ ਮੈ ਸੱਚ ਸੁਣਾਵਾਂ

(ਹਰਵਿੰਦਰ ਸਿੰਘ ਰੱਬੀਆ 9464479469)

Related posts

ਮਹਿਲਾ ਨੇ ਸੁਪਨੇ ‘ਚ ਨਿਗਲੀ ਮੁੰਦਰੀ, ਹਕੀਕਤ ‘ਚ ਹੋਈ ਸਰਜਰੀ

On Punjab

ਬੱਚੇ ਦੀ ਕਸਟਡੀ ਲਈ ਲੜਾਈ: ਰੂਸੀ ਮਹਿਲਾ ਨੇ ਕਾਨੂੰਨੀ ਤੌਰ ’ਤੇ ਭਾਰਤ ਨਹੀਂ ਛੱਡਿਆ: ਪੁਲੀਸ

On Punjab

ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਲੜਨ ਲਈ ਪ੍ਰੇਰਨਾ ਦਿੰਦੀ ਰਹੇਗੀ- ਮੁੱਖ ਮੰਤਰੀ

On Punjab