PreetNama
ਖਾਸ-ਖਬਰਾਂ/Important News

ਗਾਜ਼ਾ ਨੂੰ ਸੁਧਾਰਣ ਲਈ ਜੋਅ ਬਾਇਡਨ ਨੇ ਅਪਣਾਈ ਟਰੰਪ ਪ੍ਰਸ਼ਾਸਨ ਦੀ ਨੀਤੀ, ਜਾਣੋ ਕੀ ਹੈ ਅਬ੍ਰਾਹਿਮ ਸੰਧੀ

 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਅਨੋਖਾ ਕਦਮ ਉਠਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਨੀਤੀ ਅਪਣਾਈ ਹੈ ਤਾਂ ਕਿ ਅਰਬ ਦੇਸ਼ਾਂ ਨੂੰ ਗਾਜ਼ਾ ਪੱਟੀ ‘ਚ ਕੂਟਨੀਤਕ ਯਤਨਾਂ ਤਹਿਤ ਵਿਕਾਸ ਕਾਰਜਾਂ ਲਈ ਅਬ੍ਰਾਹਿਮ ਸੰਧੀ ਨੂੰ ਅੰਜਾਮ ਦਿੱਤਾ ਜਾ ਸਕੇ। ਬਾਇਡਨ ਪ੍ਰਸ਼ਾਸਨ ਇਜ਼ਰਾਈਲ ਨਾਲ ਇਸ ਸੰਧੀ ‘ਤੇ ਹੋਰ ਅਰਬ ਦੇਸ਼ਾਂ ਦੇ ਵੀ ਦਸਤਖ਼ਤ ਲੈਣ ਲਈ ਯਤਨਸ਼ੀਲ ਹੋਵੇਗਾ।

ਇਸ ਅਬ੍ਰਾਹਿਮ ਸੰਧੀ ਨੂੰ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸੀ। ਇਸ ਰਾਹੀਂ ਪਿਛਲੇ ਸਾਲ ਚਾਰ ਅਰਬ ਦੇਸ਼ਾਂ ਨੇ ਇਕ ਤੋਂ ਬਾਅਦ ਇਕ ਸੰਧੀ ‘ਤੇ ਦਸਤਖ਼ਤ ਕੀਤੇ ਸਨ। ਇਸ ਸੰਧੀ ਤਹਿਤ ਅਮਰੀਕੀ ਪ੍ਰਸ਼ਾਸਨ 1948 ‘ਚ ਸਥਾਪਤ ਇਜ਼ਰਾਈਲ ਪ੍ਰਤੀ ਮੱਧ-ਪੂਰਬੀ ‘ਚ ਯਹੂਦੀ ਆਬਾਦੀ ਲਈ ਦੁਸ਼ਮਣੀ ਘੱਟ ਕਰਨ ਤੇ ਉਨ੍ਹਾਂ ਨੂੰ ਅਲੱਗ-ਥਲੱਗ ਹੋਣ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। ਹੁਣ ਬਾਇਡਨ ਪ੍ਰਸ਼ਾਸਨ ਨੇ ਇਜ਼ਰਾਈਲ ਨਾਲ ਅਰਬ ਦੇਸ਼ਾਂ ਦੀਆਂ ਸਰਕਾਰਾਂ ਦੇ ਰਿਸ਼ਤੇ ਆਮ ਕਰਨ ਲਈ ਇਹ ਕਦਮ ਉਠਾਇਆ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਅਰਬ ਦੇਸ਼ਾਂ ਦੇ ਨਾਂ ਖੁੱਲ੍ਹੇਆਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨਾਲ ਇਜ਼ਰਾਈਲੀ ਸੰਧੀ ਦੀਆਂ ਚੰਗੀ ਸੰਭਾਵਨਾਵਾਂ ਹਨ। ਸ਼ਾਂਤੀ ਦੇ ਆਮ ਐਲਾਨ ਕਰਨ ਵਾਲੇ ਸੂਡਾਨ ਤੇ ਦਖ਼ਲ ਨਾ ਦੇਣ ਦੀ ਨੀਤੀ ਦਾ ਪਾਲਣ ਕਰਨ ਵਾਲੇ ਓਮਾਨ ਨੇ ਹਾਲੇ ਤਕ ਇਜ਼ਰਾਈਲ ਨਾਲ ਸੰਧੀ ‘ਤੇ ਦਸਤਖ਼ਤ ਨਹੀਂ ਕੀਤੇ ਹਨ ਪਰ ਇਹ ਮੱਧ-ਪੂਰਬੀ ਦੇਸ਼ਾਂ ਵਿਚਾਲੇ ਪੁਲ ਬਣਨ ਦਾ ਕੰਮ ਕਰ ਸਕਦੇ ਹਨ।ਪੱਛਮੀ ਤੱਟ ‘ਤੇ ਗੋਲ਼ੀਬਾਰੀ ‘ਚ ਦੋ ਫਲਸਤੀਨੀ ਅਫਸਰ ਮਰੇ

ਰਾਮਲੱਲਾ (ਏਪੀ) : ਫਲਸਤੀਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਫ਼ੌਜੀ ਬਲਾਂ ਨੇ ਇਜ਼ਰਾਇਲੀ ਹਿੱਸੇ ਵਾਲੇ ਪੱਛਮੀ ਤੱਟ ਦੇ ਜੇਨਿਨ ਕਸਬੇ ‘ਚ ਗੋਲ਼ੀਬਾਰੀ ਕਰ ਕੇ ਦੋ ਫਲਸਤੀਨੀ ਸੁਰੱਖਿਆ ਬਲਾਂ ਨੂੰ ਮਾਰ ਮੁਕਾਇਆ। ਆਨਲਾਈਨ ਵੀਡੀਓ ‘ਚ ਅੰਡਰ ਕਵਰ ਇਜ਼ਰਾਈਲੀ ਅਫਸਰਾਂ ਨੂੰ ਇਕ ਕਾਰ ਪਿੱਛੇ ਲੁਕੇ ਫਲਸਤੀਨੀ ਅਫਸਰਾਂ ‘ਤੇ ਗੋਲ਼ੀ ਚਲਾਉਂਦੇ ਦੇਖਿਆ ਜਾ ਸਕਦਾ ਹੈ। ਮਾਰੇ ਗਏ ਅਫਸਰਾਂ ਦੀ ਪਛਾਣ ਫਲਸਤੀਨੀ ਪ੍ਰਸ਼ਾਸਨ ਦੇ ਫ਼ੌਜੀ ਖੁਫ਼ੀਆ ਬਲ ਵਜੋਂ ਹੋਈ ਹੈ।

ਇਜ਼ਰਾਈਲ ਨੇ ਸੀਰੀਆ ‘ਚ 11 ਫ਼ੌਜੀ ਅਫਸਰਾਂ ਨੂੰ ਮਾਰ ਮੁਕਾਇਆ

ਦਮਿਸ਼ਕ (ਆਈਏਐੱਨਐੱਸ) : ਇਜ਼ਰਾਈਲ ਨੇ ਸੀਰੀਆ ਦੇ ਮੱਧ ਤੇ ਦੱਖਣੀ ਖੇਤਰ ‘ਚ ਹਮਲਾ ਕਰ ਕੇ ਇਕ ਰਾਤ ‘ਚ ਹੀ 11 ਲੋਕਾਂ ਮਾਰ ਮੁਕਾਇਆ ਹੈ। ਦਮਿਸ਼ਕ ‘ਚ ਹਮਲੇ ‘ਚ ਮਾਰੇ ਗਏ ਲੋਕਾਂ ਦਾ ਵੇਰਵਾ ਦਿੱਤਾ ਗਿਆ ਹੈ। ਇਜ਼ਰਾਇਲੀ ਰੱਖਿਆ ਬਲ ਨੇ ਸਾਲ 2011 ‘ਚ ਸੀਰੀਆ ‘ਚ ਖਾਨਾਜੰਗੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਅਜਿਹੇ ਹੀ ਸੈਂਕੜੇ ਹਮਲੇ ਕੀਤੇ ਹਨ।

Related posts

‘ਚਮਕੀਲਾ’ ਫਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਦਾ ਇੱਕ ਹੋਰ ਵੀਡੀਓ, ਸਟੇਜ ‘ਤੇ ਗਾਇਆ ਚਮਕੀਲੇ ਦਾ ਇਹ ਗਾਣਾ

On Punjab

COP29 ‘ਤੇ ਹਾਵੀ ਹੋਵੇਗਾ ਦਿੱਲੀ ਪ੍ਰਦੂਸ਼ਣ ਦਾ ਮੁੱਦਾ; ਦੇਸ਼ ਦੇ ਕਈ ਸ਼ਹਿਰਾਂ ‘ਚ AQI 500 ਤੋਂ ਪਾਰ, ਮਾਹਿਰਾਂ ਨੇ ‘health emergency’ ਦਾ ਕੀਤਾ ਐਲਾਨ

On Punjab

ਪਾਕਿਸਤਾਨ ਕਰ ਰਿਹਾ ਅੱਤਵਾਦੀਆਂ ਦੀ ਮਦਦ, ਹੁਣ ਬਲੈਕ ਲਿਸਟ ਹੋਣ ਦਾ ਖ਼ਤਰਾ

On Punjab