45.68 F
New York, US
April 23, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਾਜ਼ੀਆਬਾਦ ਵਿਚ ਤਿੰਨ ਭੈਣਾਂ ਦੀ ਮੌਤ ਦੇ ਮਾਮਲੇ ‘ਚ ਪਿਤਾ ਵਲੋਂ ਵੇਚੇ ਫੋਨ ਲੱਭ ਕੇ ਗੇਮਿੰਗ ਦੀ ਆਦਤ ਦੇ ਦੋਸ਼ ਦੀ ਪੁਸ਼ਟੀ ਕਰੇਗੀ ਪੁਲਿਸ

ਗਾਜ਼ੀਆਬਾਦ: ਗਾਜ਼ੀਆਬਾਦ ਦੇ ਇਕ  ਰਿਹਾਇਸ਼ੀ ਟਾਵਰ ਤੋਂ ਤਿੰਨ ਨਾਬਾਲਗ ਭੈਣਾਂ (ਉਮਰ 16, 14 ਅਤੇ 12 ਸਾਲ) ਦੀ ਕਥਿਤ ਖ਼ੁਦਕੁਸ਼ੀ ਦੀ ਜਾਂਚ ਕਰ ਰਹੀ ਪੁਲਿਸ ਹੁਣ ਉਨ੍ਹਾਂ ਦੇ ਫ਼ੋਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਜੋ ਉਨ੍ਹਾਂ ਦੇ ਪਿਤਾ ਨੇ ਵੇਚ ਦਿਤੇ ਸਨ। ਪੁਲਿਸ ਨੇ ਕਿਹਾ ਕਿ ਉਸ ਨੇ ਫ਼ੋਨਾਂ ਦੇ ਆਈ.ਐਮ.ਈ.ਆਈ. ਨੰਬਰ ਪ੍ਰਾਪਤ ਕਰ ਲਏ ਹਨ ਅਤੇ ਫ਼ੋਨ ਲੱਭ ਕੇ ਉਨ੍ਹਾਂ ਦੇ ਡਾਟਾ ਨੂੰ ਖੰਗਾਲਿਆ ਜਾਵੇਗਾ ਅਤੇ ਪੁਸ਼ਟੀ ਕੀਤੀ ਜਾਵੇਗੀ ਕਿ ਕੀ ਕੁੜੀਆਂ ਹਦਾਇਤ-ਅਧਾਰਤ ਆਨਲਾਈਨ ਗੇਮ ਖੇਡ ਰਹੀਆਂ ਸਨ।

ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਦੇ ਇਕ  ਰਿਹਾਇਸ਼ੀ ਟਾਵਰ ਤੋਂ ਤਿੰਨ ਨਾਬਾਲਗ ਭੈਣਾਂ (ਉਮਰ 16, 14 ਅਤੇ 12 ਸਾਲ) ਨੇ ਨੌਂਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਅਪਣੀ ਜਾਨ ਗਵਾ ਦਿਤੀ ਸੀ। ਇਸ ਦੁਖਦਾਈ ਘਟਨਾ ਨੇ ਪੂਰੇ ਦੇਸ਼ ਵਿਚ ਸਨਸਨੀ ਫੈਲਾ ਦਿਤੀ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਭੈਣਾਂ ਕੋਰੀਅਨ ਸਭਿਆਚਾਰ ਨਾਲ ਬਹੁਤ ਪ੍ਰਭਾਵਤ  ਸਨ ਅਤੇ ਰਾਤ ਦੇ ਸਮੇਂ ਆਨਲਾਈਨ ਗੇਮ ਖੇਡਦੀਆਂ ਸਨ। ਪਿਤਾ ਚੇਤਨ ਕੁਮਾਰ ਨੇ ਦਸਿਆ  ਕਿ ਉਸ ਨੇ ਉਨ੍ਹਾਂ ਦੇ ਮੋਬਾਈਲ ਫੋਨ ਜ਼ਬਤ ਕਰ ਕੇ  ਵੇਚ ਦਿਤੇ ਸਨ ਕਿਉਂਕਿ ਉਨ੍ਹਾਂ ਦੀ ਲਤ ਵਧ ਰਹੀ ਸੀ। ਘਟਨਾ ਤੋਂ ਬਾਅਦ ਭੈਣਾਂ ਦੇ ਕਮਰੇ ’ਚੋਂ ਇਕ  ਨੌਂ ਸਫ਼ਿਆਂ ਦੀ ਡਾਇਰੀ ਮਿਲੀ ਹੈ ਜਿਸ ਵਿਚ ਕੋਰੀਅਨ ਸਭਿਆਚਾਰ ਪ੍ਰਤੀ ਲਗਾਅ ਅਤੇ ਪਰਵਾਰਕ ਤਣਾਅ ਦੇ ਇਸ਼ਾਰੇ ਮਿਲੇ ਹਨ। ਹਾਲਾਂਕਿ ਪੁਲਿਸ ਨੂੰ ਅਜੇ ਤਕ ਕਿਸੇ ਕੋਰੀਅਨ ਟਾਸਕ-ਬੇਸਡ ਐਪਲੀਕੇਸ਼ਨ ਦਾ ਸਬੂਤ ਨਹੀਂ ਮਿਲਿਆ।

ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਆਨਲਾਈਨ ਗੇਮਿੰਗ ਐਪਸ ਉਤੇ ਪਾਬੰਦੀ ਲਗਾਈ ਜਾਵੇ। ਉਸ ਨੇ ਕਿਹਾ, ‘‘ਇਹ ਐਪਸ ਸਾਡੇ ਬੱਚਿਆਂ ਨੂੰ ਗਲਤ ਰਾਹ ਉਤੇ  ਲੈ ਜਾ ਰਹੀਆਂ ਹਨ। ਸਰਕਾਰ ਨੂੰ ਤੁਰਤ  ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਾਰਤੀ ਸਭਿਆਚਾਰ ਦੀ ਰੱਖਿਆ ਹੋ ਸਕੇ।’’ ਪੋਸਟਮਾਰਟਮ ਰੀਪੋਰਟ  ਵਿਚ ਸਿਰ ਉਤੇ  ਗੰਭੀਰ ਸੱਟਾਂ, ਪਸਲੀਆਂ ਦੇ ਟੁੱਟਣ ਅਤੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਹੋਣ ਦੀ ਪੁਸ਼ਟੀ ਹੋਈ ਹੈ। ਤਿੰਨੋਂ ਭੈਣਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਨਿਗਮ ਬੋਧ ਘਾਟ ਉਤੇ  ਕੀਤਾ ਗਿਆ। ਪੁਲਿਸ ਹੁਣ ਪਰਵਾਰ  ਦੀ ਵਿੱਤੀ ਹਾਲਤ, ਜਾਇਦਾਦੀ ਲੈਣ-ਦੇਣ ਅਤੇ ਕਰਜ਼ਿਆਂ ਦੀ ਵੀ ਜਾਂਚ ਕਰ ਰਹੀ ਹੈ।

Related posts

ਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲਿਆ ਲਾਵਾ, ਅਟਲਾਂਟਿਕ ਮਹਾਸਾਗਰ ਤੱਕ ਪਹੁੰਚਿਆ, 656 ਇਮਾਰਤਾਂ ਤਬਾਹ

On Punjab

ਆਕਸੀਜਨ ਸੰਕਟ ਦੌਰਾਨ ਅਮਰੀਕਾ ਤੋਂ 300 ਤੋਂ ਜ਼ਿਆਦਾ Oxygen Concentrators, ਅੱਜ ਦਿੱਲੀ ਏਅਰਪੋਰਟ ਪਹੁੰਚੇ

On Punjab

ਸਾਊਦੀ ਅਰਬ ‘ਚ ਅਣਮਿੱਥੇ ਸਮੇਂ ਲਈ ਵਧਾਇਆ ਗਿਆ ਕਰਫਿਊ

On Punjab