PreetNama
ਫਿਲਮ-ਸੰਸਾਰ/Filmy

ਗਾਇਕ ਗਿੱਪੀ ਗਰੇਵਾਲ ਨੇ ਹੁਣ ਇਸ ਵੱਡੀ ਫ਼ਿਲਮ ਦਾ ਕੀਤਾ ਐਲਾਨ

gippy-grewal-announces-next-movie: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਪਾਲੀਵੁਡ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਆਪਣੀ ਨਵੀਂ ਫ਼ਿਲਮ ‘ਮੰਜੇ ਬਿਸਤਰੇ 3’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਵੀ ਗਿੱਪੀ ਗਰੇਵਾਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਜੀ ਹਾਂ ਗਿੱਪੀ ਗਰੇਵਾਲ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਸਾਂਝੀ ਕਰ ਦਿੱਤੀ ਹੈ ਅਤੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ “ਮਾਫ ਕਰਨਾ ਪਿਛਲੀ ਵਾਰੀ,ਮੰਜੇ ਬਿਸਤਰੇ ਚੰਗੀ ਤਰਾਂ ਇਕੱਠੇ ਨਹੀਂ ਹੋਏ”!

ਦੱਸ ਦਈਏ ਕਿ ਇਹ ਫ਼ਿਲਮ ਸਾਲ 2017 ਚ ਆਈ ਫ਼ਿਲਮ ਮੰਜੇ ਬਿਸਤਰੇ ਦਾ ਤੀਜਾ ਭਾਗ ਹੈ ਇਸ ਫ਼ਿਲਮ ਦੇ ਡਾਇਰੈਕਟਰ ਬਲਜੀਤ ਸਿੰਘ ਦਿਓ ਹਨ , ਇਸ ਫ਼ਿਲਮ ਦੀ ਸਾਰੀ ਸਕ੍ਰਿਪਟ ਗਿੱਪੀ ਗਰੇਵਾਲ ਨੇ ਆਪ ਹੀ ਲਿੱਖੀ ਹੈ। ਮੰਜੇ – ਬਿਸਤਰੇ 3 ਫ਼ਿਲਮ ਵਿੱਚ ਸਾਰਾ ਮਿਊਜ਼ਿਕ ਜੱਸੀ ਕਤਿਆਲ ,ਗੁਰਮੀਤ ਸਿੰਘ ‘ਤੇ ਸੌਲ ਰੋਕਰਸ ਦੇ ਵਲੋਂ ਦਿੱਤਾ ਗਿਆ ਹੈ।ਫ਼ਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ- ਨਾਲ ,ਕਰਮਜੀਤ ਅਨਮੋਲ ,ਗੁਰਪ੍ਰੀਤ ਸਿੰਘ ਘੁੱਗੀ ,ਹੋਬੀ ਧਾਲੀਵਾਲ ,ਬੀ.ਐੱਨ .ਸ਼ਰਮਾ, ਸਰਦਾਰ ਸੋਹੀ ਸਮੇਤ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਗਿਪੀ ਗਰੇਵਾਲ ਦੀ ਹੋਰ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਜਿਸ ਦਾ ਟੀਜ਼ਰ ਬੀਤੇ ਦਿਨੀ ਰਿਲੀਜ਼ ਹੋ ਚੁੱਕਿਆ ਹੈ । ਇਸ ਟੀਜ਼ਰ ‘ਚ ਦੋਸਤੀ ਦੀ ਗੱਲ ਕੀਤੀ ਗਈ ਹੈ ।

ਕੁਝ ਕੁ ਪਲ ਦੇ ਇਸ ਟੀਜ਼ਰ ‘ਚ ਇਕ ਮੁੰਡੇ ਦੇ ਪਿਆਰ ਦੇ ਨਾਲ-ਨਾਲ ਉਸ ਦੀ ਦੋਸਤੀ ਨੂੰ ਵੀ ਬਿਆਨ ਕੀਤਾ ਗਿਆ ਹੈ ।ਤੁਹਾਨੂੰ ਦੱਸ ਦਈਏ ਕਿ ਫਿਲਮ 9 ਅਪ੍ਰੈਲ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਵੇਗੀ।

ਹਾਲਾਂਕਿ, ਇਹ ਹਲੇ ਖਤਮ ਨਹੀਂ ਹੋਇਆ ਹੈ ਕਿਓਂਕਿ ਇੱਕ ਹੋਰ ਲੰਬਾ ਟੀਜ਼ਰ 13 ਜਨਵਰੀ ਯਾਨੀ ਕਿ ਅੱਜ ਰਿਲੀਜ਼ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਗਿੱਪੀ ਗਰੇਵਾਲ ਦੇ ਹੰਬਲ ਮਿਊਜ਼ਿਕ ਦੁਆਰਾ ਸੰਭਾਲਿਆ ਜਾਵੇਗਾ।ਗਿਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।

Related posts

ਕਿਸਾਨ ਅੰਦੋਲਨ ‘ਚ ‘Luxury’ ਸੁਵਿਧਾਵਾਂ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਗਿੱਪੀ ਗਰੇਵਾਲ ਨੇ ਇੰਝ ਦਿੱਤਾ ਜਵਾਬ

On Punjab

Kamal Haasan ਹੋਏ ਹਸਪਤਾਲ ’ਚ ਭਰਤੀ, ਇਸ ਕਾਰਨ ਕਰਵਾਉਣੀ ਪਈ ਸਰਜਰੀ

On Punjab

Juhi Chawla ਨੇ ਉਠਾਇਆ 5 ਜੀ ਨੈੱਟਵਰਕ ਖ਼ਿਲਾਫ਼ ਵੱਡਾ ਕਦਮ, ਐਕਟ੍ਰੈੱਸ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

On Punjab