74.17 F
New York, US
March 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਾਇਕ ਕਰਨ ਔਜਲਾ ਤੇ ਹਨੀ ਸਿੰਘ ਮਹਿਲਾ ਕਮਿਸ਼ਨ ਅੱਗੇ ਨਾ ਹੋਏ ਪੇਸ਼

ਮੁੰਬਈ- ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ, ਜਿਨ੍ਹਾਂ ਨੂੰ ਪਿਛਲੇ ਦਿਨੀ ਆਪਣੇ ਗੀਤਾਂ ਵਿੱਚ ਔਰਤਾਂ ਪ੍ਰਤੀ ਅਸੱਭਿਅਕ ਸ਼ਬਦਾਵਲੀ ਵਰਤਣ ਦੇ ਕਥਿਤ ਦੋਸ਼ਾਂ ਅਧੀਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਅੱਜ ਮਹਿਲਾ ਕਮਿਸ਼ਨ ਦੇ ਦਫ਼ਤਰ ਪੇਸ਼ ਹੋਣ ਲਈ ਕਿਹਾ ਗਿਆ ਸੀ, ਉਹ ਅੱਜ ਕਮਿਸ਼ਨ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਪੇਸ਼ ਨਹੀਂ ਹੋਏ।

ਦੋਵੇਂ ਗਾਇਕ ਵਿਦੇਸ਼ ਵਿੱਚ ਹੋਣ ਕਾਰਨ ਉਨ੍ਹਾਂ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਫੋਨ ਉੱਤੇ ਗੱਲ ਕਰ ਕੇ ਆਪਣੇ ਗੀਤਾਂ ਵਿੱਚ ਔਰਤਾਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਮਿਸ਼ਨ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਵਾਪਸ ਪਰਤਣ ਉਪਰੰਤ ਕਮਿਸ਼ਨ ਦੇ ਦਫਤਰ ਵਿੱਚ ਪੇਸ਼ ਹੋਣਗੇ।

ਕਮਿਸ਼ਨ ਦੀ ਚੇਅਰਮੈਨ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੋਵੇਂ ਗਾਇਕਾਂ ਵੱਲੋਂ ਫੋਨ ’ਤੇ ਮੁਆਫ਼ੀ ਮੰਗੇ ਜਾਣ ਅਤੇ ਫ਼ਿਲਹਾਲ ਵਿਦੇਸ਼ ਹੋਣ ਕਾਰਨ ਕਮਿਸ਼ਨ ਦੇ ਦਫ਼ਤਰ ਵਿੱਚ ਪੇਸ਼ ਨਾ ਹੋ ਸਕਣ ਦੀ ਪੁਸ਼ਟੀ ਕੀਤੀ ਹੈ।

Related posts

ਅੱਜ ਦੀ ਨਾਰੀ ਨਹੀਂ ਕਿਸੇ ਤੋਂ ਘੱਟ! ਇੱਕੋ ਉਡਾਣ ’ਚ ਮਾਂ-ਧੀ ਦੋਵੇਂ ਪਾਇਲਟ, ਰਚਿਆ ਇਤਿਹਾਸ

On Punjab

ਕੈਮੀਕਲ ਫੈਕਟਰੀ ਵਿਚ ਨਾਈਟ੍ਰੋਜਨ ਲੀਕ ਹੋਣ ਕਾਰਨ ਮਾਲਕ ਸਮੇਤ ਤਿੰਨ ਦੀ ਮੌਤ

On Punjab

COVID-19 ਦੇ ਸ਼ੱਕੀ ਵਿਅਕਤੀਆਂ ਲਈ ਕੈਨੇਡਾ ਨੇ ਜਾਰੀ ਕੀਤੀਆਂ ਇਹ ਹਦਾਇਤਾਂ…

On Punjab