PreetNama
ਵਿਅੰਗ

ਗ਼ਜ਼਼ਲ

 ਆਪਣੇ ਨੈਣਾਂ ਵਿੱਚ ਰੜਕਦੇ ਕੁਝ ਅਧੂਰੇ ਖ਼ਾਬ ਰੱਖੇ ਸੀ
 ਤੈਨੂੰ ਯਾਦ ਰੱਖਣ ਲਈ ਅੱਲੇ ਜ਼ਖ਼ਮ ਬੇਹਿਸਾਬ ਰੱਖੇ ਸੀ
ਕੋਈ ਸਿਰਨਾਵਾਂ ਦੇ ਗਿਆ ਹੁੰਦਾ ਤਾਂ ਤੂੰ ਵੀ ਪੜ੍ਹ ਲੈਣੇ ਸੀ
ਤੇਰੇ ਬੇਰੰਗ ਖ਼ਤਾਂ ਦੇ ਵੀ ਮੈਂ ਤਾਂ ਲਿਖ ਕੇ ਜਵਾਬ ਰੱਖੇ ਸੀ
ਆਪਣੇ ਅੰਦਰ ਦਾ ਹਨੇਰਾ ਹੀ ਉਸ ਤੋਂ ਦੂਰ ਨਾ ਹੋਇਆ
ਚੁੰਨੀ ਤੇ ਸਿਤਾਰੇ ਮੱਥੇ ਖੁਣਵਾ ਜਿਸਨੇ ਮਹਿਤਾਬ ਰੱਖੇ ਸੀ
ਪੜ੍ਹਨ ਬੈਠਾ ਤਾਂ ਅੱਜ ਵੀ ਉਨ੍ਹਾਂ ਵਿੱਚੋਂ ਆਉਣ ਖ਼ੁਸ਼ਬੋਈਆਂ
ਜਿਨ੍ਹਾਂ ਕਿਤਾਬਾਂ ਅੰਦਰ ਸਾਂਭ ਕੇ ਤੇਰੇ ਦਿੱਤੇ ਗ਼ੁਲਾਬ ਰੱਖੇ ਸੀ
ਮੁਹੱਬਤ ਵਿੱਚ ਵੀ ਉਹ ਤਾਂ ਹਮੇਸ਼ਾ ਕੰਜੂਸੀ ਹੀ ਵਰਤਦੇ ਰਹੇ
ਅਸੀਂ ਜਾਨ ਦੇਣ ਲੱਗਿਆ ਵੀ ਨਾ ਕੋਈ ਹਿਸਾਬ ਰੱਖੇ ਸੀ
ਜੁਦਾਈ ਦੀ ਪੱਤਝੜ੍ਹ’ਚ ਕਿੰਝ ਕਰਾਂ ਸ਼ਨਾਖ਼ਤ ਉਸ ਚਿਹਰੇ ਦੀ
ਮੁਹੱਬਤ ਦੀ ਰੁੱਤੇ ਜਿਸ ਨੇ ਮੁੱਖ ਤੇ ਚੜ੍ਹਾ ਕੇ ਨਕਾਬ ਰੱਖੇ ਸੀ
                                 ਮਨਜੀਤ ਮਾਨ
                  ਪਿੰਡ ਸਾਹਨੇਵਾਲੀ (ਮਾਨਸਾ) ਪੰਜਾਬ
                ਮੋਬਾਈਲ:- 7009898044

Related posts

Canada to cover cost of contraception and diabetes drugs

On Punjab

ਫੜੇ ਗਏ ਬਾਸਮਤੀ ਨਾਲ ਭਰਿਆ ਕੈਂਟਰ ਖੋਹਣ ਵਾਲੇ..!!!

PreetNama

‘ਤੁਸੀਂ ਉਦੋਂ ਜੰਮੇ ਵੀ ਨਹੀਂ ਸੀ, ਜਦੋਂ…’, ਇਮਰਾਨ ਨੇ ਪਾਕਿਸਤਾਨੀ ਫੌਜ ਨੂੰ ਦਿੱਤੀ ਖੁੱਲ੍ਹੀ ਚੁਣੌਤੀ

On Punjab