32.18 F
New York, US
January 22, 2026
PreetNama
ਸਮਾਜ/Social

ਗਰੀਬੀ ਤੇ ਬਿਮਾਰੀ ਨਾਲ ਜਕੜੇ ਮਨਜੀਤ ਕੌਰ ਦੇ ਘਰ ਦੀ ਦਰਦਨਾਕ ਦਾਸਤਾਨ, ਅਖਬਾਰਾਂ ਵੰਡ ਕਰਨਾ ਪੈਂਦਾ ਗੁਜ਼ਾਰਾ

ਬਟਾਲਾ: ਗਰੀਬ ਦੀ ਜ਼ਿੰਦਗੀ ਬੁਹਤ ਹੀ ਦਰਦਨਾਕ ਹੁੰਦੀ ਹੈ ਤੇ ਜੇਕਰ ਗਰੀਬੀ ਦੇ ਨਾਲ ਬਿਮਾਰੀ ਘੇਰ ਲਵੇ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਅਜਿਹੀ ਦਰਦਨਾਕ ਕਹਾਣੀ ਹੈ ਬਟਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਦੀ। ਮਨਜੀਤ ਕੌਰ ਨੇ ਆਪਣੀ ਬਜ਼ੁਰਗ ਬਿਮਾਰ ਮਾਂ ਦੀ ਖਾਤਰ ਹੁਣ ਤਕ ਵਿਆਹ ਨਹੀਂ ਕਰਵਾਇਆ।

ਜਦੋਂ ਉਹ 13 ਸਾਲ ਦੀ ਸੀ ਤਾਂ ਉਸ ਦੇ ਬਜ਼ੁਰਗ ਪਿਤਾ ਦਾ ਅਖਬਾਰ ਵੰਢਦਿਆਂ ਐਕਸੀਡੈਂਟ ਹੋ ਗਿਆ ਜਿਸ ‘ਚ ਉਨ੍ਹਾਂ ਦੀ ਲੱਤ ਟੁੱਟ ਗਈ। ਇਸ ਦੁਰਘਟਨਾ ਕਾਰਨ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ। ਮਨਜੀਤ ਦੇ ਇੱਕ ਭਰਾ ਦੀ ਪਹਿਲਾਂ ਹੀ ਸੜਕ ਹਾਦਸੇ ‘ਚ ਮੌਤ ਹੋ ਚੁੱਕੀ ਸੀ।

ਘਰ ‘ਚ ਮਜਬੂਰੀ ਦੇ ਆਲਮ ਨੂੰ ਦੇਖਦਿਆਂ ਮਨਜੀਤ ਨੇ 13 ਸਾਲ ਦੀ ਉਮਰ ‘ਚ ਸਵੇਰੇ 4 ਵਜੇ ਉੱਠ ਲੋਕਾਂ ਦੇ ਘਰਾਂ ਤੇ ਦੁਕਾਨਾਂ ‘ਤੇ ਅਖਬਾਰ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮਨਜੀਤ ਨੇ 12ਵੀਂ ਜਮਾਤ ਤੱਕ ਪੜ੍ਹਾਈ ਵੀ ਕੀਤੀ।

ਇਸ ਦੌਰਾਨ ਜਦੋਂ ਮਨਜੀਤ ਦੇ ਪਿਤਾ ਦੀ ਮੌਤ ਹੋ ਗਈ ਤਾਂ ਉਸ ਤੇ ਮੁਸ਼ਕਲਾਂ ਦਾ ਪਹਾੜ ਹੀ ਟੁੱਟ ਗਿਆ। ਬਜ਼ੁਰਗ ਬਿਮਾਰ ਮਾਂ ਦੀ ਮਜਬੂਰੀ ਦੇ ਚੱਲਦਿਆਂ ਅੱਜ ਵੀ ਮਨਜੀਤ ਕੌਰ ਅਖਬਾਰ ਵੰਡਣ ਦਾ ਕੰਮ ਕਰ ਰਹੀ ਹੈ। ਮਨਜੀਤ ਦੱਸਦੀ ਹੈ ਕਿ ਉਸ ਦੇ ਘਰ ਦੀ ਹਾਲਤ ਬਹੁਤ ਨਾਜ਼ੁਕ ਹੈ। ਮਾਂ ਬਿਮਾਰ ਹੈ, ਉਸ ਦੇ ਇਲਾਜ ਦਾ ਬੋਝ ਤੇ ਘਰ ਦੀ ਵੀ ਹਾਲਤ ਖਸਤਾ ਹੈ।ਉਹ ਕਈ ਵਾਰ ਸਥਾਨਕ ਲੀਡਰਾਂ ਕੋਲੋਂ ਵੀ ਸਰਕਾਰੀ ਸਕੀਮਾਂ ਦੇ ਤਹਿਤ ਮਦਦ ਦੀ ਅਪੀਲ ਕਰ ਚੁੱਕੀ ਹੈ ਪਰ ਕੋਈ ਮਦਦ ਨਹੀਂ ਮਿਲੀ। ਮਹਿਜ਼ ਸਰਕਾਰ ਵੱਲੋਂ ਜਾਰੀ ਸਸਤੇ ਰਾਸ਼ਨ ਕਾਰਡ ਦੇ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਹੈ।

Related posts

ਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ‘ਤੇ ਆਸਾਨ ਨਹੀਂ ਹੈ ਤਾਲਿਬਾਨ ਲਈ ਕਬਜ਼ਾ ਕਰਨਾ

On Punjab

ਡਿਪਟੀ ਕਮਿਸ਼ਨਰ ਨੇ ਦਰਿਆ ਵਿੱਚ ਚੱਲ ਰਹੇ ਕੰਮਾਂ ਦਾ ਦੇਰ ਰਾਤ ਜਾਇਜ਼ਾ ਲਿਆ

On Punjab

ਮਨਮੋਹਨ ਸਿੰਘ ਦੀ ਮੌਤ: ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ

On Punjab