PreetNama
ਸਿਹਤ/Health

ਗਰਭਕਾਲ ਦੌਰਾਨ ਕਰੋ ਇਹ ਕੰਮ, ਬੱਚਾ ਹੋਏਗਾ ਅਕਲਮੰਦ

ਵਿਟਾਮਿਨ-ਡੀ ਬਹੁਤ ਹੀ ਅਹਿਮ ਪੋਸ਼ਕ ਤੱਤ ਹੈ ਤੇ ਸਰੀਰ ਦੇ ਵਧੀਆ ਤਰੀਕੇ ਨਾਲ ਕੰਮ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਮਾਂ ਦਾ ਵਿਟਾਮਿਨ-ਡੀ ਬੱਚੇਦਾਨੀ ਵਿੱਚ ਉਸ ਦੇ ਬੱਚੇ ਤੱਕ ਪੁੱਜਦਾ ਹੈ ਤੇ ਦਿਮਾਗ਼ ਦੇ ਵਿਕਾਸ ਸਮੇਤ ਕ੍ਰਿਆਵਾਂ ਨੂੰ ਕਾਬੂ ਹੇਠ ਰੱਖਣ ਵਿੱਚ ਮਦਦ ਕਰਦਾ ਹੈ। ‘ਜਨਰਲ ਆਫ਼ ਨਿਊਟ੍ਰੀਸ਼ਨ’ ’ਚ ਪ੍ਰਕਾਸ਼ਿਤ ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਗਰਭਕਾਲ ਦੌਰਾਨ ਮਾਂ ਦੇ ਵਿਟਾਮਿਨ- ਡੀ ਦੇ ਪੱਧਰ ਦਾ ਸਬੰਧ ਉਸ ਦੇ ਬੱਚੇ ਦੇ ਆਈਕਿਊ ਭਾਵ ਅਕਲਮੰਦੀ ਨਾਲ ਹੁੰਦੀ ਹੈ।

ਇਸੇ ਲਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਗਰਭ ਕਾਲ ’ਚ ਮਾਂ ਦੇ ਵਿਟਾਮਿਨ ਡੀ ਦਾ ਪੱਧਰ ਉਸ ਦੇ ਪੈਦਾ ਹੋਣ ਵਾਲੇ ਬੱਚੇ ਦੇ ਦਿਮਾਗ਼ੀ ਵਿਕਾਸ ਵਿੱਚ ਸਹਾਇਕ ਹੁੰਦਾ ਹੈ ਪਰ ਖੋਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਟਾਮਿਨ ਡੀ ਦੀ ਘਾਟ ਤਾਂ ਆਮ ਲੋਕਾਂ ਨੂੰ ਵੀ ਹੁੰਦੀ ਹੈ, ਸਗੋਂ ਗਰਭਵਤੀ ਔਰਤਾਂ ਨੂੰ ਕੁਝ ਵਧੇਰੇ ਹੀ ਹੁੰਦੀ ਹੈ। ਸਿਆਹ ਰੰਗ ਦੀਆਂ ਔਰਤਾਂ ਨੂੰ ਵੱਧ ਖ਼ਤਰਾ ਹੁੰਦਾ ਹੈ ਕਿਉਂਕਿ ਚਮੜੀ ਦੀ ਕੁਦਰਤੀ ਮੈਲਾਨਿਨ ਪਿਗਮੈਂਟੇਸ਼ਨ ਵਿਟਾਮਿਨ ਦੇ ਉਤਪਾਦਨ ਨੂੰ ਘਟਾ ਦਿੰਦੀ ਹੈ।
ਮੈਲਾਨਿਨ ਪਿਗਮੈਂਟ ਸੂਰਜ ਦੀਆਂ ਅਲਟ੍ਰਾ ਵਾਇਲੇਟ ਕਿਰਨਾਂ ਤੋਂ ਚਮੜੀ ਦੀ ਰਾਖੀ ਕਰਦਾ ਹੈ। ਖੋਜ ਮੁਤਾਬਕ 46 ਫ਼ੀ ਸਦੀ ਗਰਭਵਤੀ ਔਰਤਾਂ ਵਿੱਚ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ। ਵਿਟਾਮਿਨ ਡੀ ਦੀ ਘਾਟ ਦੀ ਸਮੱਸਿਆ ਉੱਤੇ ਹਾਲੇ ਖੋਜ ਚੱਲ ਰਹੀ ਹੈ। ਵਿਟਾਮਿਨ ਡੀ ਮੱਛੀ, ਆਂਡੇ ਤੇ ਫ਼ੌਰਟੀਫ਼ਾਈਡ ਦੁੱਧ ਵਿੱਚ ਕਾਫ਼ੀ ਮਾਤਰਾ ’ਚ ਪਾਇਆ ਜਾਂਦਾ ਹੈ।

Related posts

ਬਚਪਨ ‘ਚ ਲੱਗਣ ਵਾਲੇ ਟੀਕਿਆਂ ਨਾਲ ਹੋ ਸਕਦੈ ਕੋਰੋਨਾ ਤੋਂ ਬਚਾਅ, ਪਡ਼੍ਹੋ- ਖੋਜ ‘ਚ ਸਾਹਮਣੇ ਆਈਆਂ ਵੱਡੀਆਂ ਗੱਲਾਂ

On Punjab

ਬਿਨ੍ਹਾਂ ਲੱਛਣਾਂ ਵਾਲੇ ਬੱਚੇ ਹਫਤਿਆਂ ਤਕ ਚੁੱਪ-ਚੁਪੀਤੇ ਫੈਲਾ ਸਕਦੇ ਕੋਰੋਨਾ, ਖੋਜ ‘ਚ ਖੁਲਾਸਾ

On Punjab

ਰਾਤ ਦੇ ਭੋਜਨ ਨੂੰ ਇਨ੍ਹਾਂ 3 ਸੂਪ ਨਾਲ ਕਰੋ ਰੀਪਲੇਸ ਤੇ ਆਸਾਨੀ ਨਾਲ ਘਟਾਓ ਮੋਟਾਪਾ

On Punjab