PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਗਣਤੰਤਰ ਦਿਵਸ : ਮੁੱਖ ਮੰਤਰੀ ਦੇ ਪ੍ਰੋਗਰਾਮਾਂ ਬਾਰੇ ਕਈ ਭੰਬਲਭੂਸੇ ਬਣੇ ਰਹੇ, ਦੇਰ ਸ਼ਾਮ ਪਟਿਆਲਾ ਹੋਇਆ ਫਾਈਨਲ

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਤੰਤਰ ਦਿਵਸ ਸਮਾਗਮਾਂ ’ਤੇ ਕੌਮੀ ਝੰਡਾ ਲਹਿਰਾਏ ਜਾਣ ਦੇ ਪ੍ਰੋਗਰਾਮਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਭੰਬਲਭੂਸੇ ਪਏ ਰਹੇ। ਲੰਘੇ ਕੱਲ੍ਹ ਦੀ ਦੇਰ ਸ਼ਾਮ ਮੁੱਖ ਮੰਤਰੀ ਵੱਲੋਂ ਪਟਿਆਲਾ ਵਿਖੇ ਹੀ ਕੌਮੀ ਝੰਡਾ ਲਹਿਰਾਏ ਜਾਣ ਦਾ ਆਖ਼ਰੀ ਫ਼ੈਸਲਾ ਹੋਇਆ ਜਦੋਂ ਕਿ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦਾ ਪ੍ਰੋਗਰਾਮ ਫ਼ਰੀਦਕੋਟ ਤੋਂ ਤਬਦੀਲ ਕਰਕੇ ਮੁਹਾਲੀ ਹੋ ਗਿਆ ਸੀ ਜਿਸ ਦਾ ਬਕਾਇਦਾ ਪੱਤਰ ਵੀ ਜਾਰੀ ਹੋਇਆ। ਇਸੇ ਤਰ੍ਹਾਂ ਪ੍ਰੋਗਰਾਮ ਤਬਦੀਲੀ ਦੀ ਵਜ੍ਹਾ ਵੀ ਕੋਈ ਹੋਰ ਹੀ ਨਿਕਲੀ ਹੈ।

ਪਹਿਲਾਂ ਇਸ ਭੰਬਲਭੂਸੇ ਵਿੱਚ ਮੁਹਾਲੀ ਤੇ ਪਟਿਆਲਾ ਦੇ ਅਧਿਕਾਰੀ ਵੀ ਫਸੇ ਰਹੇ। ਪ੍ਰੋਗਰਾਮਾਂ ਵਿਚ ਵਾਰ ਵਾਰ ਤਬਦੀਲੀ ਹੋਣ ਕਰਕੇ ਦੇਰ ਸ਼ਾਮ ਤੱਕ ਕਾਫ਼ੀ ਮੀਡੀਆ ਨੂੰ ਨਵੇਂ ਪ੍ਰੋਗਰਾਮ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੀ। ਅਖੀਰ ਮੁੱਖ ਮੰਤਰੀ ਦੇ ਪ੍ਰੋਗਰਾਮ ਪਟਿਆਲਾ ਵਿਚ ਹੋਣ ’ਤੇ ਮੋਹਰ ਲੱਗੀ ਹੈ। ਚੇਤੇ ਰਹੇ ਕਿ ਪਹਿਲਾਂ ਮੁੱਖ ਮੰਤਰੀ ਦਾ ਫ਼ਰੀਦਕੋਟ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਦਾ ਪ੍ਰੋਗਰਾਮ ਸੀ।

ਅਹਿਮ ਸੂਤਰਾਂ ਅਨੁਸਾਰ ਦਿੱਲੀ ਵਿਖੇ ਇੱਕ ਚੈਨਲ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ 25 ਜਨਵਰੀ ਨੂੰ ਇੱਕ ਪ੍ਰੋਗਰਾਮ ਰੱਖਿਆ ਹੋਇਆ ਹੈ ਜੋ ਕਿ ਉਸ ਦਿਨ ਕਰੀਬ ਤਿੰਨ ਵਜੇ ਖ਼ਤਮ ਹੋਣ ਦੀ ਸੰਭਾਵਨਾ ਹੈ। ਪ੍ਰੋਟੋਕਾਲ ਅਨੁਸਾਰ 25 ਜਨਵਰੀ ਨੂੰ ਹੀ ਮੁੱਖ ਮੰਤਰੀ ਅਤੇ ਵਜ਼ੀਰਾਂ ਨੇ ਕੌਮੀ ਝੰਡਾ ਲਹਿਰਾਏ ਜਾਣ ਵਾਲੀ ਥਾਂ ’ਤੇ ਸ਼ਾਮ ਤੱਕ ਪੁੱਜਣਾ ਹੁੰਦਾ ਹੈ। ਗਣਤੰਤਰ ਦਿਵਸ ਕਰਕੇ ਦਿੱਲੀ ‘ਨੋ ਫਲਾਈ ਜ਼ੋਨ’ ਵਿੱਚ ਹੁੰਦੀ ਹੈ ਜਿਸ ਕਰਕੇ ਫ਼ਰੀਦਕੋਟ ਵਿਖੇ ਹਵਾਈ ਰਸਤੇ ਮੁੱਖ ਮੰਤਰੀ ਆ ਨਹੀਂ ਸਕਦੇ ਸਨ।

ਸੂਤਰ ਦੱਸਦੇ ਹਨ ਕਿ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਵੱਲੋਂ ਸੜਕੀ ਰਸਤੇ ਨਿਸ਼ਚਿਤ ਸਮੇਂ ’ਤੇ ਦਿੱਲੀ ਤੋਂ ਫ਼ਰੀਦਕੋਟ ਵਿਖੇ ਪੁੱਜਣਾ ਵੀ ਸੰਭਵ ਨਹੀਂ ਸੀ ਜਿਸ ਕਰਕੇ ਮੁਹਾਲੀ ਤੇ ਪਟਿਆਲਾ ਚੋਂ ਇੱਕ ਥਾਂ ਦੀ ਚੋਣ ਕਰਨ ਦਾ ਫ਼ੈਸਲਾ ਕੀਤਾ ਗਿਆ। ਪਹਿਲਾਂ ਮੁਹਾਲੀ ਦੀ ਚੋਣ ਹੋਈ ਅਤੇ ਆਖ਼ਰੀ ਸਮੇਂ ’ਤੇ ਬਦਲ ਕੇ ਪਟਿਆਲਾ ਵਿਖੇ ਮੁੱਖ ਮੰਤਰੀ ਦੇ ਕੌਮੀ ਝੰਡਾ ਲਹਿਰਾਏ ਜਾਣ ਦਾ ਪ੍ਰੋਗਰਾਮ ਫਾਈਨਲ ਹੋਇਆ

Related posts

ਸਿੱਖ ਦੀ ਕੁੱਟਮਾਰ ‘ਤੇ ਹਾਈਕੋਰਟ ਸਖਤ, ਪੁਲਿਸ ਨੂੰ ਡੈਡਲਾਈਨ

On Punjab

ਅਮਰੀਕਾ ਦੇ ਬਲੋਅਰ ਐਡਵਰਡ ਸਨੋਡੇਨ ਆਪਣੀ ਪਤਨੀ ਨਾਲ ਲੈਣਗੇ ਰੂਸ ਦੀ ਨਾਗਰਿਕਤਾ

On Punjab

ਮਹਾਬੋਧੀ ਮੰਦਰ ਮੁੱਦੇ ‘ਤੇ ਬੋਧੀਆਂ ਦੀ ਹਮਾਇਤ ਦੇ ਐਲਾਨ ਪਿੱਛੋਂ ਨਿਤੀਸ਼ ਨੂੰ ਮਿਲੇ ਅਠਾਵਲੇ

On Punjab