PreetNama
ਸਿਹਤ/Health

ਖੱਬੇ ਪਾਸੇ ਲੇਟ ਕੇ ਸੌਣ ਨਾਲ ਮਿਲਦੇ ਹਨ ਇਹ ਫਾਇਦੇAug 19, 2019 9:53 Am

ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਰਾਤ ਨੂੰ ਸਾਨੂੰ ਪੂਰੀ ਗੂੜੀ ਨੀਂਦ ਸੋਨਾ ਚਾਹੀਦਾ ਹੈ।  ਰਾਤ ਨੂੰ ਸੌਣ ਸਮੇਂ ਸਭ ਤੋਂ ਜ਼ਿਆਦਾ ਜਰੂਰੀ ਹੈ ਸਹੀ ਤਰੀਕੇ ਨਾਲ ਸੌਣਾ। ਜਿਸਦੇ ਨਾਲ ਤੁਹਾਡਾ ਸਰੀਰ ਚੰਗੀ ਤਰ੍ਹਾਂ ਆਪਣੇ ਆਪ ਨੂੰ ਰਿਚਾਰਜ ਕਰ ਸਕੇ।ਸਾਨੂੰ ਹਮੇਸ਼ਾ ਖੱਬੇ ਪਾਸੇ ਲੇਟ ਕੇ ਸੌਣਾ ਚਾਹੀਦਾ ਹੈ। ਆਯੁਰਵੇਦ ਤੇ ਡਾਕਟਰ ਸਾਰੇ ਖੱਬੇ ਪਾਸੇ ਹੀ ਸੌਣ ਨੂੰ ਕਹਿੰਦੇ ਹਨ। ਪਰ ਖੱਬੇ ਪਾਸੇ ਹੀ ਕਿਉਂ ਸੌਣਾ ਚਾਹੀਦਾ ਹੈ? ਇਸਦੇ ਕੀ ਫਾਇਦੇ-ਨੁਕਸਾਨ ਹਨ ਅਤੇ ਇਸ ਤਰ੍ਹਾਂ ਸੌਣਾ ਹੀ ਕਿਉਂ ਸਭਤੋਂ ਠੀਕ ਹੈ?

ਖੱਬੇ ਪਾਸੇ ਸੌਣਾ ਘਰਾੜੇਆਂ ਨੂੰ ਰੋਕਦਾ ਹੈ ਤੇ ਗਰਭਵਤੀ ਔਰਤਾਂ ਨੂੰ ਬਿਹਤਰ ਖੂਨ ਸੰਚਾਰ, ਭਰੂਣ ਅਤੇ ਕਿਡਨੀ ਵਿੱਚ ਖੂਨ ਦਾ ਸਹੀ ਸੰਚਾਰ ਅਤੇ ਪਿੱਠ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤਰ੍ਹਾਂ ਸੌਣ ਨਾਲ ਭੋਜਨ ਪਚਾਉਣ ਵਿੱਚ ਮਦਦ ਮਿਲਦੀ ਹੈ। ਪਿੱਠ ਅਤੇ ਗਰਦਨ ਵਿੱਚ ਦਰਦ ਤੋਂ ਰਾਹਤ ਦਿੰਦਾ ਹੈ। 

ਬੇ ਪਾਸੇ ਸੌਣ ਨਾਲ ਲਿਵਰ ਅਤੇ ਕਿਡਨੀ ਬਿਹਤਰ ਕੰਮ ਕਰਦੇ ਹਨ ਤੇ ਨਾਲ ਚਿੜਚਿੜਾਪਨ ਅਤੇ ਨਰਾਜਗੀ ਨੂੰ ਰੋਕਦਾ ਹੈ। ਹਰ ਕਿਸੇ ਨੂੰ ਸੌਣ ਦੀ ਵੱਖ ਆਦਤ ਹੁੰਦੀ ਹੈ ਅਤੇ ਇਸਨੂੰ ਬਦਲਨਾ ਉਨ੍ਹਾਂ ਦੇ ਲਈ ਮੁਸ਼ਕਲ ਹੋ ਸਕਦਾ ਹੈ। ਪਰ ਹੁਣ ਜਦੋਂ ਅਸੀ ਖੱਬੇ ਪਾਸੇ ਸੌਣ ਦੇ ਇਨ੍ਹੇ ਸਾਰੇ ਫਾਇਦਿਆਂ ਬਾਰੇ ਜਾਣਦੇ ਹਾਂ, ਤਾਂ ਸਾਨੂੰ ਇਸਨੂੰ ਆਜ਼ਮਾਉਣਾ ਚਾਹੀਦਾ ਹੈ।  

Related posts

PIZZA ਤੇ BURGER ਨੇ ਖੋਹ ਲਈ ਬੱਚੇ ਦੀ ਅੱਖਾਂ ਦੀ ਰੋਸ਼ਨੀ

On Punjab

ਘਰੇਲੂ Hand Sanitizer ਨਾਲ ਰਹੋ ਕੋਰੋਨਾ ਮੁਕਤ

On Punjab

ਤੰਬਾਕੂ ਨਾਲੋਂ ਵੱਧ ਮਾਰ ਰਿਹਾ ‘ਅਸੰਤੁਲਿਤ ਭੋਜਨ

On Punjab