PreetNama
ਖਾਸ-ਖਬਰਾਂ/Important News

ਖੁਰਾਕ ਵਿਭਾਗ ਦੀ ਮੀਟਿੰਗ ‘ਚ ਚੱਲਿਆ ਅਸ਼ਲੀਲ ਵੀਡੀਓ, ਅਫਸਰਾਂ ਨੂੰ ਪਈਆਂ ਭਾਜੜਾਂ

ਜੈਪੁਰਰਾਜਸਥਾਨ ਦੇ ਖੁਰਾਕ ਤੇ ਸਪਲਾਈ ਵਿਭਾਗ ਦੀ ਬੈਠਕ ਦੌਰਾਨ ਅਸ਼ਲੀਲ ਵੀਡੀਓ ਕਲਿਪ ਚੱਲਣ ਨਾਲ ਬੈਠਕ ‘ਚ ਮੌਜੂਦ ਅਧਿਕਾਰੀਆਂ ਨੂੰ ਸ਼ਰਮਿੰਦਾ ਹੋਣਾ ਪਿਆ। ਜੈਪੁਰ ਦੇ ਸਕੱਤਰੇਤ ਦੇ ਐਨਆਈਸੀ ਦੇ ਕਮਰੇ ‘ਚ ਸੋਮਵਾਰ ਨੂੰ ਵਿਭਾਗ ਵੱਲੋਂ ਵੀਡੀਓ ਕਾਨਫਰੰਸਿੰਗ ਕੀਤੀ ਗਈ ਸੀ। ਇਸ ਦੀ ਪ੍ਰਧਾਨਗੀ ਵਿਭਾਗ ਦੀ ਸਕੱਤਰ ਸੀਨੀਅਰ ਮਹਿਲਾ ਅਧਿਕਾਰੀ ਮੁਗਧਾ ਸਿਨ੍ਹਾ ਕਰ ਰਹੀ ਸੀ।

ਸਿਨ੍ਹਾ ਨੇ ਦੱਸਿਆ ਕਿ ਵੀਡੀਓ ਕਾਨਫਰੰਸਿੰਗ ਦੀ ਬੈਠਕ ‘ਚ ਸਕਰੀਨ ‘ਤੇ ਅਸਲੀਲ ਕਲਿਪ ਚੱਲਣ ਲੱਗੀ। “ਮੈਂ ਤੁਰੰਤ ਐਨਆਈਸੀ ਡਾਇਰੈਕਟਰ ਨੂੰ ਬੁਲਾ ਕੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤਾ ਤੇ ਇਸ ਬਾਰੇ ਰਿਪੋਰਟ ਪੇਸ਼ ਕਰਨ ਨੂੰ ਕਿਹਾ।” ਉਨ੍ਹਾਂ ਕਿਹਾ ਕਿ ਸਕਤੱਰ ਦੇ ਕਮਰੇ ‘ਚ ਬੈਠਕ ਦੌਰਾਨ ਵਿਭਾਗ ਤੇ ਐਨਆਈਸੀ ਦੇ ਪ੍ਰਤੀਨਿਧੀਆਂ ਸਮੇਤ ਉੱਥੇ10 ਲੋਕ ਮੌਜੂਦ ਸੀ। ਵੀਡੀ ਕਾਨਫਰਸਿੰਗ ਰਾਹੀਂ ਸੂਬੇ ‘ਚ 33 ਜ਼ਿਲ੍ਹਿਆਂ ਦੇ ਸਪਲਾਈ ਅਧਿਕਾਰੀਆਂ ਨਾਲ ਬੈਠਕ ‘ਚ ਚਰਚਾ ਕੀਤੀ ਜਾ ਰਹੀ ਸੀ।

ਮੁਗਧਾ ਸਿਨ੍ਹਾ ਨੇ ਦੱਸਿਆ ਕਿ ਸੂਬੇ ਦੀ ਵੱਖਵੱਖ ਯੋਜਨਾਵਾਂ ਤੇ ਪ੍ਰੋਗ੍ਰਾਮਾਂ ਦੀ ਸਮੀਖਿਆ ਲਈ ਇਹ ਬੈਠਕ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਐਨਆਈਸੀ ਦੇ ਡਾਇਰੈਕਟਰ ਦੀ ਰਿਪੋਰਟ ਦੇ ਆਧਾਰ ‘ਤੇ ਕਸੂਰਵਾਰ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇਾਗੀ।

Related posts

ਦਿੱਲੀ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ: ਰਿਪੋਰਟ

On Punjab

ਟਰੰਪ ਨੇ ਚੀਨ ਨੂੰ ਦਿੱਤੀ ਧਮਕੀ, ਕਿਹਾ- ਅਸੀਂ ਸਾਰੇ ਰਿਸ਼ਤੇ ਤੋੜ ਸਕਦੇ ਹਾਂ

On Punjab

ਯੂ.ਕੇ. ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਬਦਲੇ ਵਰਕ ਵੀਜ਼ਾ ਨਿਯਮ

On Punjab