PreetNama
ਖਬਰਾਂ/Newsਖਾਸ-ਖਬਰਾਂ/Important News

ਖਹਿਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਆਖਰੀ ‘ਸਲਾਮ’

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਆਖਰ ਪਾਰਟੀ ਨੂੰ ਪੱਕੀ ਅਲਵਿਦਾ ਕਹਿ ਦਿੱਤੀ ਹੈ। ਉਨ੍ਹਾਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਐਚ.ਐਸ. ਫੂਲਕਾ ਤੋਂ ਬਾਅਦ ‘ਆਪ’ ਦੇ ਦੂਜੇ ਸੀਨੀਅਰ ਲੀਡਰ ਖਹਿਰਾ ਨੇ ਪਾਰਟੀ ਨੂੰ ਆਲਵਿਦਾ ਆਖੀ ਹੈ। ਖਹਿਰਾ ਨੇ ਕੁਝ ਵਿਧਾਇਕਾਂ ਨੂੰ ਨਾਲ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਦੀ ਹਾਈਕਮਾਨ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ। ਇਸ ਲਈ ਉਨ੍ਹਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਜਲਦ ਹੀ ਨਵੀਂ ਪਾਰਟੀ ਬਣਾਉਣ ਦਾ ਵੀ ਐਲਾਨ ਕੀਤਾ ਹੋਇਆ ਹੈ।  ਪਿਛਲੇ ਸਮੇਂ ਨਾ ਤਾਂ ਪਾਰਟੀ ਖਹਿਰਾ ਨੂੰ ਬਰਖਾਸਤ ਕਰ ਰਹੀ ਸੀ ਤੇ ਨਾ ਹੀ ਖਹਿਰਾ ਪਾਰਟੀ ਛੱਡ ਰਹੇ ਸੀ। ਫੂਲਕਾ ਤੋਂ ਬਾਅਦ ਖਹਿਰਾ ਨੇ ਪਾਰਟੀ ਛੱਡਣ ਦਾ ਮਨ ਬਣਾ ਹੀ ਲਿਆ ਹੈ। ਹੁਣ ਸਪਸ਼ਟ ਹੋ ਗਿਆ ਹੈ ਕਿ ਖਹਿਰਾ ਆਪਣੀ ਨਵੀਂ ਪਾਰਟੀ ਨਾਲ ਸਿਆਸੀ ਪਿੜ ਵਿੱਚ ਕੁੱਦਣਗੇ।

Related posts

ਕਸ਼ਮੀਰ ਤੋਂ ਪਰਤੇ ਵਫਦ ਨੇ ਦੱਸਿਆ ਸਾਰਾ ਹਾਲ

On Punjab

ਜੋਅ ਬਾਇਡਨ ਤੋਂ ਕਈ ਗੁਣਾ ਜ਼ਿਆਦਾ ਕਮਾਈ ਹੈ ਕਮਲਾ ਹੈਰਿਸ ਦੀ, ਜਾਣੋ ਕਿੰਨਾ ਚੁਕਾਇਆ ਟੈਕਸ

On Punjab

ਸੌਰਭ ਭਾਰਦਵਾਜ ਦਾ ਦਾਅਵਾ, ਈਡੀ ਅੱਜ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰ ਸਕਦੀ ਹੈ ਗ੍ਰਿਫਤਾਰ

On Punjab