ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੇਸ਼ ‘ਚ ਪਾਬੰਦ ਕੱਟੜਪੰਥੀ ਸੰਗਠਨ ਤਹਿਰੀਕ ਏ ਲਬੈਕ ਦੇ ਅੱਗੇ ਪੂਰੀ ਤਰ੍ਹਾਂ ਗੋਢੇ ਲਾ ਚੁੱਕੇ ਹਨ। ਹੁਣ ਇਮਰਾਨ ਖਾਨ ਕੱਟੜਪੰਥੀਆਂ ਦੇ ਈਸ਼ਨਿੰਦਾ ਕਾਨੂੰਨ ਨੂੰ ਪੂਰੀ ਦੁਨੀਆ ‘ਚ ਲਾਗੂ ਕਰਨ ਦੇ ਏਜੰਡੇ ਨੂੰ ਅੱਗੇ ਵਧਾਉਣ ‘ਚ ਲੱਗ ਗਏ ਹਨ। ਉਨ੍ਹਾਂ ਦਾ ਇਰਾਦਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਦੁਨੀਆ ‘ਚ ਲਾਗੂ ਕਰਵਾਇਆ ਜਾਵੇਗਾ। ਇਸ ਲਈ ਉਹ ਮੁਸਲਿਮ ਦੇਸ਼ਾਂ ਨੂੰ ਲਾਮਬੰਦ ਕਰਨ ‘ਚ ਲੱਗ ਗਏ ਹਨ।
ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਈਸ਼ਾਨਿੰਦਾ ਦੇ ਮਾਮਲੇ ‘ਚ ਸਾਰੇ ਮੁਸਲਿਮ ਦੇਸ਼ ਇਕੱਠੇ ਹੋਣ। ਫਰਾਂਸ ਦੀ ਤਰ੍ਹਾਂ ਈਸ਼ਨਿੰਦਾ ਦੇ ਮਾਮਲੇ ਜੇਕਰ ਸਾਹਮਣੇ ਆਉਂਦੇ ਹਨ ਤਾਂ ਉਸ ਦੇਸ਼ ਨਾਲ ਵਪਾਰ ਕਰਨ ‘ਤੇ ਪਾਬੰਦੀ ਲਾਈ ਜਾਵੇ।


