PreetNama
ਖੇਡ-ਜਗਤ/Sports News

ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਝਟਕਾ, ਸ਼ਿਖਰ ਹੋਏ ਬਾਹਰ

ਲੰਦਨ: ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤ ਦੀ ਸ਼ਾਨਦਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਸ਼ਿਖਰ ਦੇ ਬਾਹਰ ਹੋਣ ਦਾ ਕਾਰਨ ਉਨ੍ਹਾਂ ਦੇ ਅੰਗੂਠੇ ਦਾ ਫੈਕਚਰ ਹੈ।

ਪਿਛਲੇ ਮੈਚ ‘ਚ ਸ਼ਿਖਰ ਨੇ ਅਸਟ੍ਰੇਲੀਆ ਖਿਲਾਫ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਹੁਣ ਧਵਨ ਨਿਊਜ਼ੀਲੈਂਡ, ਪਾਕਿਸਤਾਨ ਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਭਾਰਤੀ ਮੈਚ ਦਾ ਹਿੱਸਾ ਨਹੀਂ ਹੋਣਗੇ। ਕ੍ਰਿਕਟ ਵਰਲਡ ਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਹੈ। ਅਜਿਹੇ ‘ਚ ਸ਼ਿਖਰ ਦੀ ਵਾਪਸੀ ਵੀ ਮੁਸ਼ਕਲ ਲੱਗ ਰਹੀ ਹੈ।

ਭਾਰਤ ਨੇ ਹੁਣ ਤਕ ਹੋਏ ਦੋ ਮੁਕਾਬਲਿਆਂ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਤੇ ਭਾਰਤ ਦਾ ਅਗਲਾ ਮੁਕਾਬਲਾ 13 ਜੂਨ ਨੂੰ ਨਿਊਜ਼ੀਲੈਂਡ ਖਿਲਾਫ ਹੈ।

Related posts

ਸ਼ਹਿਰ ਦੇ ਹਰ ਅਖ਼ਬਾਰ ‘ਚ ਆਈ ਬੇਟੇ ਸਿਰਾਜ ਦੀ ਫੋਟੋ, ਦੇਖ ਕੇ ਬੀਮਾਰ ਪਿਤਾ ਦੀ ਸਿਹਤ ਹੋਈ ਠੀਕ

On Punjab

ਪੈਰ ਗੁਆਉਣ ‘ਤੇ ਨਹੀਂ ਮੰਨੀ ਹਾਰ, ਬਣੇ ਨੇਜ਼ਾ ਸੁੱਟ ਖਿਡਾਰੀ, ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਪੈਰਾਲੰਪਿਕ ਖਿਡਾਰੀ ਸੁਮਿਤ ਆਂਤਿਲ ਦੀ ਕਹਾਣੀ

On Punjab

ਭਾਰਤ-ਵੈਸਟਇੰਡੀਜ਼ ਭੇੜ ਤੋਂ ਪਹਿਲਾਂ ਵਿਰਾਟ ਨੇ ਖੋਲ੍ਹੇ ਪੱਤੇ

On Punjab