PreetNama
ਖੇਡ-ਜਗਤ/Sports News

ਕ੍ਰਿਕਟ ਤੋਂ ਸੰਨਿਆਸ ਮਗਰੋਂ ਧੋਨੀ ਬਣਨਗੇ ਫੌਜੀ, ਸਿਆਚਿਨ ‘ਚ ਪੋਸਟਿੰਗ ਦੀ ਇੱਛਾ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਦੁਨੀਆ ਦੇ ਨੰਬਰ ਵਨ ਰਹੇ ਮੈਚ ਫਨਿਸ਼ਰ ਮੰਨੇ ਜਾਣ ਵਾਲੇ ਮਹੇਂਦਰ ਸਿੰਘ ਧੋਨੀ ਹੁਣ ਆਰਮੀ ਜੁਆਇੰਨ ਕਰ ਸਕਦੇ ਹਨ। ਇੰਨਾ ਹੀ ਨਹੀਂ ਉਹ ਟੈਰੀਟੋਰੀਅਲ ਆਰਮੀ ‘ਚ ਸਖ਼ਤ ਪੋਸਟਿੰਗ ਚਾਹੁੰਦੇ ਹਨ। ਧੋਨੀ ਸਿਆਚਿਨ ‘ਚ ਪੋਸਟਿੰਗ ਚਾਹੁੰਦੇ ਹਨ। ਇਸ ਦੀ ਜਾਣਕਾਰੀ ਧੋਨੀ ਦੇ ਇੱਕ ਕਰੀਬੀ ਦੋਸਤ ਨੇ ਦਿੱਤੀ ਹੈ।

ਵਿਸ਼ਵ ਕੱਪ ‘ਚ ਸਲੋਅ ਬੈਟਿੰਗ ਕਰਕੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਧੋਨੀ ਦੇ ਸੰਨਿਆਸ ਦੀਆਂ ਖ਼ਬਰਾਂ ਵੀ ਖੂਬ ਉੱਡ ਰਹੀਆਂ ਹਨ। ਇਸ ਦੌਰਾਨ ਹੁਣ ਉਨ੍ਹਾਂ ਦੇ ਇੱਕ ਖਾਸ ਦੋਸਤ ਦਾ ਕਹਿਣਾ ਹੈ ਕਿ ਧੋਨੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਕੁਝ ਮਹੀਨਿਆਂ ਲਈ ਸਿਆਚਿਨ ‘ਚ ਪੋਸਟਿੰਗ ਲੈ ਸਕਦੇ ਹਨ।

ਟੈਰੀਟੋਰੀਅਲ ਆਰਮੀ ਭਾਰਤੀ ਫੌਜ ਦਾ ਹੀ ਹਿੱਸਾ ਹੈ। ਇਸ ‘ਚ ਵਾਲੰਟੀਅਰਸ ਨੂੰ ਹਰ ਸਾਲ ਦੋ ਤੋਂ ਤਿੰਨ ਮਹੀਨਿਆਂ ਦਾ ਸੈਨਿਕ ਫੌਜੀ ਪ੍ਰੀਖਣ ਦਿੱਤਾ ਜਾਂਦਾ ਹੈ ਤਾਂ ਜੋ ਜ਼ਰੂਰਤ ਪੈਣ ‘ਤੇ ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ।

Related posts

2 ਦਿਨ ਦੇ ਸੀਬੀਆਈ ਰਿਮਾਂਡ ‘ਤੇ ਮਨੀਸ਼ ਸਿਸੋਦੀਆ , ਜ਼ਮਾਨਤ ‘ਤੇ 10 ਮਾਰਚ ਨੂੰ ਆਵੇਗਾ ਫੈਸਲਾ

On Punjab

Yuzvendra Chahal ਨੇ ਮੁਨੀ ਵੇਸ਼ ‘ਚ ਸ਼ੇਅਰ ਕੀਤੀ ਬਚਪਨ ਦੀ ਫੋਟੋ, ਫੈਨਜ਼ ਨੇ ਇੰਝ ਕੀਤਾ ਟਰੋਲ

On Punjab

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

On Punjab