PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੌਮੀ ਸ਼ਾਹਰਾਹ ’ਤੇ ਖੜ੍ਹੇ ਟਰੱਕ ’ਚ ਐਕਟਿਵਾ ਵੱਜਣ ਕਾਰਨ ਦੋ ਹਲਾਕ, ਦੋ ਗੰਭੀਰ ਜ਼ਖਮੀ

ਕਰਤਾਰਪੁਰ: ਕੌਮੀ ਮਾਰਗ ’ਤੇ ਪਿੰਡ ਸਿੰਘਾਂ ਨੇੜੇ ਢਾਬੇ ਅੱਗੇ ਖੜ੍ਹੇ ਟਰੱਕ ਦੇ ਪਿੱਛੇ ਐਕਟਿਵਾ ਵੱਜਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਹਾਦਸੇ ਉਪਰੰਤ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਲੈ ਕੇ ਫਰਾਰ ਹੋ ਗਿਆ ਹੈ।

ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਵਾਲੇ ਪਾਸਿਓਂ ਐਕਟਿਵਾ ’ਤੇ ਸਵਾਰ ਚਾਰ ਵਿਅਕਤੀ ਨਕੋਦਰ ਧਾਰਮਿਕ ਡੇਰੇ ’ਤੇ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਪਿੰਡ ਸਿੰਘਾਂ ਨੇੜੇ ਲਾਈਟਾਂ ਵਾਲੇ ਢਾਬੇ ’ਤੇ ਖੜ੍ਹੇ ਟਰੱਕ ਦੇ ਪਿੱਛੇ ਐਕਟਿਵਾ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਰੂਪ ਜ਼ਖ਼ਮੀ ਹੋ ਗਏ।

ਉਹਨਾਂ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਉਪਰੰਤ ਮੌਕੇ ’ਤੇ ਪਹੁੰਚ ਕਿ ਵਾਪਰੇ ਹਾਦਸੇ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਸਰਕਾਰੀ ਐਬੂਲੈਂਸ ਰਾਹੀਂ ਚਾਰੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਜਲੰਧਰ ਵਿੱਚ ਲਿਆਂਦਾ ਗਿਆ ਹੈ।

ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਏਕਮ ਪੁੱਤਰ ਸੁਖਦੇਵ ਵਾਸੀ ਮਿੱਠੂ ਬਸਤੀ, ਜਸ਼ਨਦੀਪ ਪੁੱਤਰ ਰਾਜਕੁਮਾਰ ਵਾਸੀ ਮਿੱਠੂ ਬਸਤੀ ਵਜੋਂ ਹੋਈ ਹੈ। ਜਦੋਂਕਿ ਸੂਰਜ ਪੁੱਤਰ ਰਵਿੰਦਰ ਵਾਸੀ ਰਾਜਨਗਰ ਅਤੇ ਰਿਛ ਪੁੱਤਰ ਪ੍ਰਦੀਪ, ਬਸਤੀ ਬਾਵਾ ਖੇਲ ਗੰਭੀਰ ਜ਼ਖਮੀ ਹਨ। ਉਹਨਾਂ ਦੱਸਿਆ ਕਿ ਮ੍ਰਿਤਕ ਦੇਹਾਂ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

Related posts

ਅਣਗਿਣਤ ਪ੍ਰਸੰਸਕਾਂ ਦੇ ‘ਦਿਲ ਲੁੱਟ ਕੇ’ ਸਮਾਪਤ ਹੋਇਆ ਦਿਲਜੀਤ ਦੋਸਾਂਝ ਦਾ ‘ਦਿਲ-ਲੁਮਿਨਾਟੀ ਇੰਡੀਆ ਟੂਰ’

On Punjab

ਨਿਊਯਾਰਕ, ਏਜੰਸੀ : ਭਾਰਤ ’ਚ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ ਤੇ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਹੀ ਨਹੀਂ ਦੁਨੀਆ ਦੇ ਤਮਾਮ ਦੇਸ਼ਾਂ ’ਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਵੀ ਆਜ਼ਾਦੀ ਦਿਵਸ ’ਤੇ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ। ਇਸ ਦਿਨ ਅਮਰੀਕਾ ’ਚ ਵੱਡੇ ਪੈਮਾਨੇ ’ਤੇ ਸਮਾਗਮ ਹੋਣਗੇ। ਇਸ ਵਾਰ ਅਮਰੀਕਾ ’ਚ ਰਹਿਣ ਵਾਲੇ ਭਾਰਤੀ ਟਾਈਮਜ਼ ਸਕੁਆਇਰ ’ਤੇ ਸਭ ਤੋਂ ਵੱਡਾ ਤਿਰੰਗਾ ਝੁਲੇਗਾ।

On Punjab

US Visa: ਅਮਰੀਕਾ ਨੇ 2023 ਵਿੱਚ ਰਿਕਾਰਡ 14 ਲੱਖ ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ, ਹਰ 10 ਅਮਰੀਕੀ ਵੀਜ਼ਾ ਬਿਨੈਕਾਰਾਂ ਵਿੱਚੋਂ ਇੱਕ ਭਾਰਤੀ

On Punjab