PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਕੌਮੀ ਖੇਡਾਂ: 14 ਸਾਲਾ ਤੈਰਾਕ ਦੇਸਿੰਘੂ ਨੇ ਤਿੰਨ ਸੋਨ ਤਗ਼ਮੇ ਜਿੱਤੇ

ਹਲਦਵਾਨੀ:ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਤੈਰਾਕ ਧੀਨਿਧੀ ਦੇਸਿੰਘੂ ਨੇ ਅੱਜ ਇੱਥੇ ਕੌਮੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਗ਼ਮੇ ਜਿੱਤੇ, ਜਦਕਿ ਕਰਨਾਟਕ ਨੇ ਪੰਜ ਸੋਨੇ ਅਤੇ ਦੋ ਚਾਂਦੀ ਦੇ ਤਗ਼ਮਿਆਂ ਨਾਲ ਆਪਣਾ ਦਬਦਬਾ ਬਰਕਰਾਰ ਰੱਖਿਆ। ਇਸੇ ਤਰ੍ਹਾਂ ਸ੍ਰੀਹਰੀ ਨਟਰਾਜ ਨੇ ਤੈਰਾਕੀ ਮੁਕਾਬਲਿਆਂ ਦੇ ਪਲੇਠੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 200 ਮੀਟਰ ਫ੍ਰੀਸਟਾਈਲ ਅਤੇ ਪੁਰਸ਼ਾਂ ਦੀ 4×100 ਮੀਟਰ ਫ੍ਰੀਸਟਾਈਲ ਵਿੱਚ ਦੋ ਸੋਨ ਤਗ਼ਮੇ ਜਿੱਤੇ। ਦੇਸਿੰਘੂ ਨੇ ਮਹਿਲਾ 200 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਦੋ ਮਿੰਟ ਅਤੇ 3.24 ਸਕਿੰਟ ਦੇ ਖੇਡਾਂ ਦੇ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਹਾਸ਼ਿਕਾ ਰਾਮਚੰਦਰ ਦੇ ਨਾਂ ਸੀ, ਜੋ ਉਸ ਨੇ 2022 ਵਿੱਚ ਗੁਜਰਾਤ ’ਚ ਹੋਈਆਂ ਖੇਡਾਂ ਦੌਰਾਨ ਬਣਾਇਆ ਸੀ। ਕਰਨਾਟਕ ਦੀ ਇਸ ਤੈਰਾਕ ਨੇ ਇਸ ਤੋਂ ਇਲਾਵਾ ਮਹਿਲਾ 100 ਮੀਟਰ ਬਟਰਫਲਾਈ ਅਤੇ 4×100 ਮੀਟਰ ਫ੍ਰੀਸਟਾਈਲ ਵਿੱਚ ਵੀ ਸੋਨ ਤਗਮੇ ਜਿੱਤੇ।

Related posts

ਕੈਥਲ ’ਚ ਰੋਡਵੇਜ਼ ਦੀ ਬੱਸ ਤੇ ਪਿਕਅੱਪ ਦੀ ਟੱਕਰ; ਪੰਜਾਬ ਦੇ ਚਾਰ ਸ਼ਰਧਾਲੂਆਂ ਦੀ ਮੌਤ

On Punjab

ਰਵੀ ਸ਼ਾਸਤਰੀ ਦੀ ਥਾਂ ਰਾਹੁਲ ਦ੍ਰਵਿੜ ਹੀ ਹੋਣਗੇ ਸ੍ਰੀਲੰਕਾ ਦੌਰੇ ਦੇ ਕੋਚ, ਸੌਰਵ ਗਾਂਗੂਲੀ ਨੇ ਕੀਤੀ ਪੁਸ਼ਟੀ

On Punjab

ਸੀਬੀਆਈ ਜਾਂਚ ਦੀ ਮੰਗ ਕਰਦੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

On Punjab