PreetNama
ਖੇਡ-ਜਗਤ/Sports News

ਕੋਹਲੀ ਤੇ ਵਿਲੀਅਮਸਨ 11 ਸਾਲ ਬਾਅਦ ਟੱਕਰੇ, ਕੋਹਲੀ ਤੋਂ ਖਾ ਚੁੱਕੇ ਮਾਤ

ਨਵੀਂ ਦਿੱਲੀ: ਭਾਰਤ ਤੇ ਨਿਊਜ਼ੀਲੈਂਡ ‘ਚ 9 ਜੁਲਾਈ ਨੂੰ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਹੋਣਾ ਹੈ। ਬਤੌਰ ਕਪਤਾਨ ਵਿਰਾਟ ਕੋਹਲੀ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਸੈਮੀਫਾਈਨਲ ‘ਚ ਹਰਾ ਚੁੱਕੇ ਹਨ। 2008 ਅੰਡਰ 19 ਵਰਲਡ ਕੱਪ ਦੇ ਸੈਮੀਫਾਈਨਲ ‘ਚ ਭਾਰਤ ਨੇ ਨਿਊਸੀਲੈਂਡ ਨੂੰ ਡਕਵਰਥ ਲੁਈਸ ਨਿਯਮ ਮੁਤਾਬਕ 3 ਵਿਕਟਾਂ ਤੋਂ ਹਰਾਇਆ ਸੀ।

ਨਿਊਜ਼ੀਲੈਂਡ ਨੇ 8 ਵਿਕਟਾਂ ‘ਤੇ 205 ਦੌੜਾਂ ਬਣਾਈਆਂ ਸੀ। ਟੀਮ ਇੰਡੀਆ ਨੇ ਬਾਰਸ਼ ਕਰਕੇ ਮੈਚ ਰੋਕੇ ਜਾਣ ਤਕ 41.3 ਓਵਰਾਂ ‘ਚ 7 ਵਿਕਟਾਂ ‘ਤੇ 191 ਦੌੜਾਂ ਬਣਾਈਆਂ ਸੀ। ਕਪਤਾਨ ਕੋਹਲੀ ਨੇ 43 ਦੌੜਾਂ ਤੋਂ ਇਲਾਵਾ ਦੋ ਵਿਕਟ ਵੀ ਲਈ ਸੀ, ਜਦਕਿ ਇੱਕ ਵਿਕਟ ਰਵਿੰਦਰ ਜਡੇਜਾ ਨੇ ਵੀ ਲਿਆ ਸੀ।ਇਸ ਦੌਰਾਨ ਵਿਲੀਅਮਸਨ ਨੇ 37 ਦੌੜਾਂ ਬਣਾਈਆਂ ਸੀ। ਟਿਮ ਸਾਉਦੀ ਨੇ ਚਾਰ ਤੇ ਟ੍ਰੈਂਟ ਬੋਲਟ ਨੇ ਇੱਕ ਵਿਕਟ ਲਿਆ ਸੀ। ਹੁਣ ਇਹ ਪੰਜਾਂ ਖਿਡਾਰੀਆਂ ਦੀ 11 ਸਾਲ ਬਾਅਦ ਇੱਕ ਵਾਰ ਫੇਰ ਵਰਲਡ ਕੱਪ ਦੇ ਸੈਮੀਫਾਈਨਲ ‘ਚ ਭਿੜੰਤ ਹੋਣ ਵਾਲੀ ਹੈ। ਭਾਰਤ ਤੇ ਨਿਊਜ਼ੀਲੈਨਡ 16 ਸਾਲ ਬਾਅਦ ਵਰਲਡ ਕੱਪ ‘ਚ ਇੱਕ ਦੂਜੇ ਨੂੰ ਟੱਕਰ ਦੇਣਗੀਆਂ। ਦੋਵਾਂ ਦਾ ਆਖਰੀ ਵਾਰ ਮੁਕਾਬਲਾ 2003 ‘ਚ ਹੋਇਆ ਸੀ।

Related posts

ਹਰਮਨਪ੍ਰੀਤ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

On Punjab

IPL 2021 ਤੋਂ ਪਹਿਲਾਂ BCCI ਨੇ ਚੁੱਕਿਆ ਵੱਡਾ ਕਦਮ, ਆਲੋਚਨਾ ਤੋਂ ਬਾਅਦ ਬਦਲਿਆ ਇਹ ਨਿਯਮ

On Punjab

EURO Cup 2021 : ਫੁੱਟਬਾਲਰ ਕ੍ਰਿਸਟਿਅਨ ਐਰਿਕਸਨ ਨਾਲ ਵਾਪਰਿਆ ਹਾਦਸਾ, ਮੈਚ ਦੌਰਾਨ ਮੈਦਾਨ ‘ਚ ਡਿੱਗੇ, ਪ੍ਰਰਾਥਨਾਵਾਂ ਦਾ ਦੌਰ ਜਾਰੀ

On Punjab