69.42 F
New York, US
September 21, 2026
PreetNama
ਰਾਜਨੀਤੀ/Politics

ਕੋਲ ਸੰਕਟ ਬਾਰੇ ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਬਿਆਨ, ਪ੍ਰੀਪੇਡ ਨਹੀਂ ਸਮਾਰਟ ਬਿਜਲੀ ਮੀਟਰ ਲੱਗਣਗੇ, ਜਾਣੋ 300 ਯੂਨਿਟ ਮੁਫ਼ਤ ਬਿਜਲੀ ਬਾਰੇ ਕੀ ਬੋਲੇ

ਦਿਨੋਂ-ਦਿਨ ਵਧ ਰਹੀ ਗਰਮੀ ਕਾਰਨ ਥਰਮਲ ਪਲਾਂਟਾਂ ‘ਚ ਕੋਲੇ ਦੀ ਘਾਟ ਦਾ ਮੁੱਦਾ ਭਖਦਾ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਬਿਜਲੀ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਸੂਬੇ ‘ਚ ਬਿਜਲੀ ਸੰਕਟ ਪੈਦਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਝਾਰਖੰਡ ਤੋਂ ਕੋਲਾ ਖਰੀਦਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ‘ਚ ਪ੍ਰੀਪੇਡ ਮੀਟਰ ਲਾਉਣ ਸਬੰਧੀ ਕੀਤੇ ਸਵਾਲ ‘ਤੇ ਸਮਾਰਟ ਬਿਜਲੀ ਮੀਟਰ ਲਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਜਲਦ ਹੀ 300 ਯੂਨਿਟ ਬਿਜਲੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਜਿਸ ਲਈ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਹੋਵੇਗੀਜਿਸ ਲਈ ਅਸੀਂ ਡਿਊਟੀ ਲਗਾਈ ਹੈ।

ਇਸ ਮੀਟਰ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਇਕ ਸਟਿੱਕ ਹੈਬਿੱਲ ਤੁਹਾਡੇ ਮੋਬਾਈਲ ‘ਚ ਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਘਰੋਂ ਬਾਹਰ ਹੋਵੋਗੇ ਤੇ ਕੋਈ ਤੁਹਾਡੀ ਬਿਜਲੀ ਚੋਰੀ ਕਰੇਗਾ ਤਾਂ ਤੁਹਾਨੂੰ ਇਸ ਬਾਰੇ ਵੀ ਜਾਣਕਾਰੀ ਮਿਲ ਜਾਵੇਗੀ ਤੇ ਤੁਸੀਂ ਬਿਜਲੀ ਚੋਰੀ ਨੂੰ ਮੋਬਾਈਲ ਤੋਂ ਹੀ ਚੈੱਕ ਕਰ ਸਕੋਗੇ।

Related posts

ਪੰਜਾਬ ਕਾਂਗਰਸ ’ਚ ਕਾਟੋ ਕਲੇਸ਼ : ਹੁਣ ਸੀਐਮ ਚੰਨੀ ਨੇ ਕੀਤੀ ਅਸਤੀਫ਼ੇ ਦੀ ਗੱਲ…ਜਾਣੋ ਕੀ ਹੈ ਪੂਰਾ ਮਾਮਲਾ

On Punjab

ਕਾਂਗਰਸ ਪ੍ਰਧਾਨ ਲਈ ਪ੍ਰਿਅੰਕਾ ਦੀ ਗੂੰਜ, ਥਰੂਰ ਦੇ ਕਾਂਗਰਸ ਬਾਰੇ ਕਈ ਖੁਲਾਸੇ

On Punjab

ਈਡੀ ਨੇ ਰਿਲਾਇੰਸ ਪਾਵਰ ਨਾਲ ਜੁੜੇ ਵਿਅਕਤੀਆਂ ‘ਤੇ ਕੀਤੀ ਛਾਪੇਮਾਰੀ

On Punjab