PreetNama
ਖੇਡ-ਜਗਤ/Sports News

ਕੋਲਕਾਤਾ ’ਚ ਅੱਜ ਲੱਗੇਗੀ ਖਿਡਾਰੀਆਂ ਦੀ ਬੋਲੀ

IPL 2020 ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ । ਜਿਸਦਾ ਅਗਲਾ ਐਡੀਸ਼ਨ ਸਾਲ 2020 ਵਿੱਚ ਹੋਵੇਗਾ, ਪਰ ਇਸ ਟੂਰਨਾਮੈਂਟ ਦਾ ਪਹਿਲਾ ਵੱਡਾ ਈਵੈਂਟ ਅੱਜ ਯਾਨੀ ਕਿ ਵੀਰਵਾਰ ਨੂੰ ਹੋ ਰਿਹਾ ਹੈ ।

ਦਰਅਸਲ, ਵੀਰਵਾਰ ਯਾਨੀ ਕਿ ਅੱਜ IPL ਦੀ ਨੀਲਾਮੀ ਹੋਣ ਜਾ ਰਹੀ ਹੈ । ਇਸ ਵਾਰ ਦੇ IPL ਦੀ ਨਿਲਾਮੀ ਦੀ ਪ੍ਰਕਿਰਿਆ ਕੋਲਕਾਤਾ ਵਿੱਚ ਹੋਣ ਜਾ ਰਹੀ ਹੈ । ਇਸ ਵਾਰ ਦੇ IPL ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਟੂਰਨਾਮੈਂਟ ਦੀ ਨੀਲਾਮੀ ਕੋਲਕਾਤਾ ਵਿਖੇ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਦੀ ਨਿਲਾਮੀ ਬੈਂਗਲੁਰੂ ਵਿੱਚ ਹੁੰਦੀ ਰਹੀ ਹੈ ।

ਇਸ ਨਿਲਾਮੀ ਦੇ ਸਮਾਗਮ ਵਿੱਚ ਫ਼ਰੈਂਚਾਈਜ਼ੀਆਂ ਵੱਲੋਂ ਕੁੱਲ 332 ਖਿਡਾਰੀਆਂ ‘ਤੇ ਦਾਅ ਖੇਡਿਆ ਜਾਵੇਗਾ । ਇਨ੍ਹਾਂ ਖਿਡਾਰੀਆਂ ਵਿਚੋਂ 332 ਖਿਡਾਰੀਆਂ ਨੂੰ ਰਜਿਸਟਰਡ ਕਰਵਾਇਆ ਗਿਆ ਹੈ । ਇਨ੍ਹਾਂ ਖਿਡਾਰੀਆਂ ਨੂੰ 997 ਖਿਡਾਰੀਆਂ ਵਿਚੋਂ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ 186 ਖਿਡਾਰੀ ਭਾਰਤੀ ਹਨ ਤੇ143 ਖਿਡਾਰੀ ਵਿਦੇਸ਼ੀ ਤੇ ਤਿੰਨ ਖਿਡਾਰੀ ਐਸੋਸੀਏਟ ਮੈਂਬਰਾਂ ਦੇ ਹਨ

ਜੇਕਰ ਇੱਥੇ ਫ਼ਰੈਂਚਾਈਜ਼ੀਆਂ ਕੋਲ ਮੌਜੂਦ ਰਕਮ ਦੀ ਗੱਲ ਕੀਤੀ ਜਾਵੇ ਤਾਂ ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਜ਼ ਮੋਟੀ ਰਕਮ ਲੈ ਕੇ ਨੀਲਾਮੀ ਵਿੱਚ ਜਾ ਰਹੇ ਹਨ । ਜਿਸ ਵਿੱਚ ਪੰਜਾਬ ਕੋਲ 42.70 ਕਰੋੜ ਰੁਪਏ ਹਨ । ਪੰਜਾਬ ਦੀ ਟੀਮ ਇਨ੍ਹਾਂ ਪੈਸਿਆਂ ਨਾਲ ਆਪਣੀ ਟੀਮ ਦੀਆਂ ਖ਼ਾਲੀ 9 ਥਾਵਾਂ ਭਰਨ ਦੀ ਕੋਸ਼ਿਸ਼ ਕਰੇਗੀ । ਉਥੇ ਹੀ ਦੋ ਵਾਰ ਦੀ ਜੇਤੂ ਕੋਲਕਾਤਾ ਨਾਈਟ ਰਾਈਡਰਜ਼ 35.65 ਕਰੋੜ ਰੁਪਏ ਦੀ ਰਕਮ ਨਾਲ ਨੀਲਾਮੀ ਵਿੱਚ ਭਾਗ ਲਵੇਗੀ ਤੇ ਉਸ ਦਾ ਧਿਆਨ 11 ਖਿਡਾਰੀ ਭਰਨ ’ਤੇ ਹੋਵੇਗਾ ।

Related posts

ਤਾਮਿਲਨਾਡੂ ਦੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਨੇ ਜਿੱਤੇ ਕੌਮੀ ਟ੍ਰਾਇਲ

On Punjab

ਮੋਟਾਪੇ ਤੋਂ ਲੈ ਕੇ ਸ਼ੂਗਰ ਤਕ, ਇਨ੍ਹਾਂ ਬਿਮਾਰੀਆਂ ‘ਚ ਰਾਮਬਾਣ ਦਵਾਈ ਹੈ Paleo Diet

On Punjab

Big Green Egg Open 2022 : ਭਾਰਤੀ ਮਹਿਲਾ ਗੋਲਫਰ ਵਾਣੀ ਕਪੂਰ ਰਹੀ ਤੀਜੇ ਸਥਾਨ ‘ਤੇ

On Punjab