66.6 F
New York, US
June 21, 2026
PreetNama
ਖਾਸ-ਖਬਰਾਂ/Important News

ਕੋਰੋਨਾ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਨੂੰ WHO ਨੇ ਕੀਤਾ ਸਾਵਧਾਨ

ਜਿਨੇਵਾ: ਵਿਸ਼ਵ ਸਿਹਤ ਸੰਗਠਨ WHO ਨੇ ਕੋਰੋਨਾ ਵੈਕਸੀਨ Corona Vaccine ‘ਤੇ ਰਾਸ਼ਟਰਵਾਦ ਖਿਲਾਫ ਚੇਤਾਵਨੀ ਦਿੱਤੀ ਹੈ। WHO ਨੇ ਅਮੀਰ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਲੋਕਾਂ ਦੇ ਇਲਾਜ ‘ਚ ਲੱਗੇ ਰਹਿਣਗੇ ਤਾਂ ਗਰੀਬ ਦੇਸ਼ ਸੁਰੱਖਿਅਤ ਰਹਿਣ ਦੀ ਉਮੀਦ ਨਹੀਂ ਕਰ ਸਕਦੇ।

WHO ਦੇ ਡਾਇਕੈਰਟਰ ਟੇਡ੍ਰੋਸ ਨੇ ਕਿਹਾ ਵੈਕਸੀਨ ‘ਤੇ ਰਾਸ਼ਟਰਵਾਦ ਚੰਗਾ ਨਹੀਂ ਹੈ। ਇਹ ਦੁਨੀਆਂ ਦੀ ਮਦਦ ਨਹੀਂ ਕਰੇਗਾ। ਟੇਡ੍ਰੋਸ ਨੇ ਜੇਨੇਵਾ ‘ਚ WHO ਦੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਮਰੀਕਾ ‘ਚ ਐਸਪਨ ਸਿਕਿਓਰਟੀ ਫੋਰਮ ਨੂੰ ਦੱਸਿਆ, ‘ਦੁਨੀਆਂ ਲਈ ਤੇਜ਼ੀ ਨਾਲ ਠੀਕ ਹੋਣ ਲਈ, ਇਕੋ ਵੇਲੇ ਠੀਕ ਹੋਣਾ ਹੋਵੇਗਾ। ਕਿਉਂਕਿ ਅਰਥਵਿਵਸਥਾ ਆਪਸ ‘ਚ ਜੁੜੀ ਹੋਈ ਹੈ। ਦੁਨੀਆਂ ਦੇ ਸਿਰਫ ਕੁਝ ਹਿੱਸੇ ਜਾਂ ਸਿਰਫ ਕੁਝ ਦੇਸ਼ ਸੁਰੱਖਿਅਤ ਜਾਂ ਠੀਕ ਨਹੀਂ ਹੋ ਸਕਦੇ।’
ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ 19 ਉਦੋਂ ਘੱਟ ਹੋ ਸਕਦਾ ਹੈ ਜਦੋਂ ਅਮੀਰ ਦੇਸ਼ ਇਸ ਨਾਲ ਨਜਿੱਠਣ ਲਈ ਵਚਨਬੱਧ ਹੋਣ। ਰਿਪੋਰਟ ਮੁਤਾਬਕ ਕਈ ਦੇਸ਼ ਕੋਰੋਨਾ ਵਾਇਰਸ ਲਈ ਵੈਕਸੀਨ ਖੋਜਣ ਦੀ ਦੌੜ ‘ਚ ਹਨ। ਇਸ ਬਿਮਾਰੀ ਨਾਲ ਗਲੋਬਲ ਪੱਧਰ ‘ਤੇ ਸੱਤ ਲੱਖ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।

Related posts

ਨਵਾਜ਼ ਸ਼ਰੀਫ ਦੀ ਧੀ ਮਰੀਅਮ ਖ਼ਿਲਾਫ਼ ਇਮਰਾਨ ਖ਼ਾਨ ਦੀ ਵੱਡੀ ਕਾਰਵਾਈ

On Punjab

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ, ਕੋਰੋਨਾ ਤੋਂ ਸਨ ਪੀੜਤ

On Punjab

ਮੈਲਬੌਰਨ ‘ਚ ਮਨਾਇਆ ਗਿਆ ਅੰਤਰ ਰਾਸ਼ਟਰੀ ਪੁਰਸ਼ ਦਿਵਸ, ਪੰਜਾਬੀ ਭਾਈਚਾਰੇ ਨੇ ਕੀਤਾ ਪਹਿਲੀ ਵਾਰ ਉਪਰਾਲਾ

On Punjab